ਫਿਰੋਜ਼ਪੁਰ ਤੋਂ ਪਤੀ ਨੂੰ ਮਿਲਣ ਕਚਹਿਰੀ ਕੰਪਲੈਕਸ ਆਈ ਔਰਤ ਨਾਲ ਸਮੂਹਿਕ ਜਬਰ-ਜ਼ਨਾਹ

07/23/2019 2:34:23 AM

ਲੁਧਿਆਣਾ (ਰਿਸ਼ੀ)-ਪਤੀ ਦੀ ਤਰੀਕ ਕਾਰਨ ਉਸ ਨੂੰ ਫਿਰੋਜ਼ਪੁਰ ਤੋਂ ਮਿਲਣ ਕਚਹਿਰੀ ਕੰਪਲੈਕਸ ਆਈ 35 ਸਾਲਾ ਔਰਤ ਨਾਲ 2 ਭਰਾਵਾਂ ਨੇ ਆਪਣੇ 2 ਅਣਪਛਾਤੇ ਸਾਥੀਆਂ ਨਾਲ ਮਿਲ ਕੇ ਸਮੂਹਿਕ ਜਬਰ-ਜ਼ਨਾਹ ਕੀਤਾ। ਇਕ ਦੋਸ਼ੀ ਔਰਤ ਦੇ ਪਤੀ ਦਾ ਦੋਸਤ ਹੈ। ਇਸ ਕੇਸ ਵਿਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਸਮੂਹਿਕ ਜਬਰ-ਜ਼ਨਾਹ ਦੇ ਦੋਸ਼ ਵਿਚ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਐੱਸ.ਆਈ. ਮਧੂਬਾਲਾ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਵਿੱਕੀ ਅਤੇ ਉਸ ਦੇ ਭਰਾ ਕਮਲਜੀਤ ਨਿਵਾਸੀ ਬਾੜੇਵਾਲ ਅਤੇ 2 ਅਣਪਛਾਤਿਆਂ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਪੀੜਤਾ ਨੇ ਦੱਸਿਆ ਕਿ ਉਸ ਦੇ ਪਤੀ 'ਤੇ ਕਈ ਕੇਸ ਦਰਜ ਹਨ ਅਤੇ ਉਹ ਕੇਂਦਰੀ ਜੇਲ ਵਿਚ ਬੰਦ ਹੈ। ਸ਼ਨੀਵਾਰ ਨੂੰ ਪਤੀ ਦੀ ਅਦਾਲਤ ਵਿਚ ਤਰੀਕ ਸੀ। ਪਤੀ ਨੂੰ ਮਿਲਣ ਫਿਰੋਜ਼ਪੁਰ ਤੋਂ ਆਈ ਸੀ। ਸ਼ਾਮ ਨੂੰ ਦੇਰ ਹੋਣ ਕਾਰਨ ਆਪਣੇ ਪਤੀ ਦੇ ਦੋਸਤ ਵਿੱਕੀ ਨੂੰ ਲਗਭਗ 5.30 ਵਜੇ ਫੋਨ ਕਰ ਦਿੱਤਾ ਜਿਸ ਨੇ ਆਟੋ ਵਿਚ ਬੈਠ ਕੇ ਅਗਰ ਨਗਰ ਤੱਕ ਆਉਣ ਨੂੰ ਕਿਹਾ। ਉੱਥੇ ਪੁੱਜਣ 'ਤੇ ਫੋਨ ਕੀਤਾ ਤਾਂ ਉਕਤ ਦੋਸ਼ੀ ਆਪਣੇ ਇਕ ਅਣਪਛਾਤੇ ਦੋਸਤ ਦੇ ਨਾਲ ਮੋਟਰਸਾਈਕਲ 'ਤੇ ਬਿਠਾ ਕੇ ਬਾੜੇਵਾਲ ਸਥਿਤ ਇਕ ਘਰ ਵਿਚ ਲੈ ਗਿਆ। ਜਦੋਂ ਵਿੱਕੀ ਤੋਂ ਮਾਂ ਅਤੇ ਭਰਜਾਈ ਦੇ ਘਰ ਵਿਚ ਮੌਜੂਦ ਨਾ ਹੋਣ ਸਬੰਧੀ ਪੁੱਛਿਆ ਤਾਂ ਕਿਹਾ ਕਿ ਉਹ ਦਵਾਈ ਲੈਣ ਡਾਕਟਰ ਕੋਲ ਗਏ ਹਨ। ਘਰ ਵਿਚ ਉਸ ਦਾ ਭਰਾ ਪਹਿਲਾਂ ਹੀ ਮੌਜੂਦ ਸੀ ਜਿਨ੍ਹਾਂ ਨੇ ਉਸ ਨੂੰ ਪੀਣ ਲਈ ਨਸ਼ੇ ਵਾਲੀ ਕੋਲਡ ਡਰਿੰਕ ਦਿੱਤੀ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਇਸ ਗੱਲ ਦਾ ਫਾਇਦਾ ਲੈ ਕੇ ਤਿੰਨਾਂ ਨੇ ਉਸ ਦੇ ਨਾਲ ਗੈਂਗਰੇਪ ਕੀਤਾ। ਸਵੇਰ 4 ਵਜੇ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਨ੍ਹਾਂ ਨੇ ਧਮਕਾਉਣਾ ਸ਼ੁਰੂ ਕਰ ਦਿੱਤਾ, ਉਸੇ ਸਮੇਂ ਆਪਣੇ ਇਕ ਹੋਰ ਸਾਥੀ ਨੂੰ ਬੁਲਾਇਆ ਜਿਸ ਤੋਂ ਬਾਅਦ ਉਹ ਉਸ ਨੂੰ ਸਫੈਦ ਰੰਗ ਦੀ ਕਾਰ ਵਿਚ ਲੋਕਲ ਬੱਸ ਅੱਡੇ ਕੋਲ ਛੱਡ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਸਾਰੀ ਦਾਸਤਾਂ ਸੁਣਾਈ।


Karan Kumar

Content Editor

Related News