ਪੰਜਾਬ ਨੂੰ ਮੁੜ ਦਹਿਲਾਉਣ ਦੀ ਤਿਆਰੀ ''ਚ ਬੈਠੇ ਗਿਰੋਹ ਦਾ ਪਰਦਾਫ਼ਾਸ਼, ਮਾਰੂ ਅਸਲੇ ਸਣੇ 9 ਗ੍ਰਿਫ਼ਤਾਰ
Wednesday, Sep 04, 2024 - 07:11 PM (IST)
ਗੋਰਾਇਆ (ਮੁਨੀਸ਼)- ਸਬ ਡਿਵੀਜ਼ਨ ਫਿਲੌਰ ਵਿਖੇ ਬਤੌਰ ਡੀ. ਐੱਸ. ਪੀ. ਦਾ ਚਾਰਜ ਸੰਭਾਲਣ ਤੋਂ ਬਾਅਦ ਸਰਵਨ ਸਿੰਘ ਬੱਲ ਦੀ ਅਗਵਾਈ ਵਿੱਚ ਸਬ ਡਿਵੀਜ਼ਨ ਫਿਲੌਰ ਵਿੱਚ ਮਾੜੇ ਅਨਸਰਾਂ ਖ਼ਿਲਾਫ਼ ਵਿੱਡੀ ਮੁਹਿੰਮ ਤਹਿਤ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਬੈਂਕ ਵਿੱਚ ਡਕੈਤੀ ਦੀ ਤਿਆਰੀ ਕਰ ਰਹੇ ਨੌ ਮੈਂਬਰੀ ਗਿਰੋਹ ਨੂੰ ਪੁਲਸ ਨੇ ਮਾਰੂ ਹਥਿਆਰਾਂ ਅਤੇ 11 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਰਵਨ ਸਿੰਘ ਬੱਲ ਨੇ ਦੱਸਿਆ ਐੱਸ. ਐੱਚ. ਓ. ਫਿਲੌਰ ਸੁਖਦੇਵ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਫਿਲੌਰ ਦੇ ਜਖੀਰੇ ਵਿੱਚ ਛਾਪੇਮਾਰੀ ਦੌਰਾਨ ਪੁਲਸ ਨੇ ਨੌ ਲੋਕਾਂ ਨੂੰ ਕਾਬੂ ਕੀਤਾ। ਗ੍ਰਿਫ਼ਤਾਰ ਹੋਏ ਮੁਲਜ਼ਮਾਂ ਵਿਚ ਲਖਵਿੰਦਰ ਸਿੰਘ ਔਰ ਲੱਖਾ ਵਾਸੀ ਅੰਮ੍ਰਿਤਸਰ ਹਾਲ ਵਾਸੀ ਪੰਜ ਢੇਰਾ ਫਿਲੌਰ, ਸੁਰਿੰਦਰ ਸਿੰਘ ਉਰਫ਼ ਸੋਨੂ ਵਾਸੀ ਅੰਮ੍ਰਿਤਸਰ ਹਾਲ ਵਾਸੀ ਪੰਜ ਢੇਰਾ ਫਿਲੌਰ, ਮਹਿੰਦਰ ਕੁਮਾਰ ਉਰਫ਼ ਮੋਨੂੰ ਵਾਸੀ ਗੜਾ ਫਿਲੌਰ, ਰਵੀ ਕੁਮਾਰ ਉਰਫ਼ ਰਵੀ ਵਾਸੀ ਫਿਲੌਰ, ਜਸਪ੍ਰੀਤ ਉਰਫ਼ ਜੱਸਾ ਵਾਸੀ ਗੜਾ ਫਿਲੌਰ, ਨੀਰਜ ਕੁਮਾਰ ਉਰਫ਼ ਸਾਬੀ ਵਾਸੀ ਸ਼ੇਰਪੁਰ ਫਿਲੌਰ, ਮੈਥਿਊਮ ਉਰਫ਼ ਗੋਨਾ ਵਾਸੀ ਪੰਜ ਢੇਰਾ ਫਿਲੌਰ, ਤਰਲੋਕ ਕੁਮਾਰ ਉਰਫ਼ ਬੂੰਦੀ ਵਾਸੀ ਨਗਰ ਫਿਲੌਰ, ਪਰਮਜੀਤ ਵਾਸੀ ਮੁਹੱਲਾ ਚੌਧਰੀਆਂ ਫਿਲੌਰ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ 09 ਮਾਰੂ ਹਥਿਆਰ ਅਤੇ 11 ਚੋਰੀ ਕੀਤੇ ਹੋਏ ਮੋਟਰਸਾਈਕਲ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ- ਨਸ਼ੇ ਨੇ ਵਿਛਾਏ ਘਰ 'ਚ ਸੱਥਰ, ਦੋਸਤ ਨਾਲ ਘਰੋਂ ਨਿਕਲੇ ਨੌਜਵਾਨ ਦੀ ਓਵਰਡੋਜ਼ ਕਾਰਨ ਹੋਈ ਮੌਤ
ਡੀ. ਐੱਸ. ਪੀ. ਬੱਲ ਨੇ ਦੱਸਿਆ ਇਹ ਮੋਟਰਸਾਈਕਲ ਇਨ੍ਹਾਂ ਨੇ ਬਿਲਗਾ, ਫਿਲੌਰ, ਗੋਰਾਇਆ ਅਤੇ ਲਾਡੋਵਾਲ ਤੋਂ ਚੋਰੀ ਕੀਤੇ ਹਨ। ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ। ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਤੋਂ ਕਈ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ-ਨਸ਼ਾ ਸਮੱਗਲਰਾਂ ਵਿਰੁੱਧ ਪੰਜਾਬ ਦੇ DGP ਗੌਰਵ ਯਾਦਵ ਸਖ਼ਤ, ਅਧਿਕਾਰੀਆਂ ਨੂੰ ਜਾਰੀ ਕੀਤੀਆਂ ਇਹ ਹਦਾਇਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ