ਜੂਆ ਖੇਡਦੇ 4 ਗ੍ਰਿਫ਼ਤਾਰ ; ਨਕਦੀ ਤੇ 4 ਮੋਬਾਇਲ ਬਰਾਮਦ

Wednesday, Jan 17, 2018 - 06:13 AM (IST)

ਜੂਆ ਖੇਡਦੇ 4 ਗ੍ਰਿਫ਼ਤਾਰ ; ਨਕਦੀ ਤੇ 4 ਮੋਬਾਇਲ ਬਰਾਮਦ

ਪਟਿਆਲਾ, (ਬਲਜਿੰਦਰ)- ਥਾਣਾ ਪਸਿਆਣਾ ਦੀ ਪੁਲਸ ਨੇ ਐੈੱਸ. ਐੈੱਚ. ਓ. ਇੰਸ. ਹਰਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ 4 ਵਿਅਕਤੀਆਂ ਨੂੰ ਜੂਆ ਖੇਡਦਿਆਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਤੋਂ 1590 ਰੁਪਏ ਅਤੇ 4 ਮੋਬਾਇਲ ਫੋਨ ਬਰਾਮਦ ਹੋਏ ਹਨ। ਮੁਲਜ਼ਮਾਂ ਵਿਚ ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਸੁਰਿੰਦਰ ਕੁਮਾਰ ਅਤੇ ਸੁਰਜੀਤ ਸਿੰਘ ਵਾਸੀ ਪਿੰਡ ਡੇਰਾ ਕਲਿਆਣ ਸ਼ਾਮਲ ਹਨ। 
ਜਾਣਕਾਰੀ ਅਨੁਸਾਰ ਹੌਲਦਾਰ ਬਲਬੀਰ ਸਿੰਘ ਪੁਲਸ ਪਾਰਟੀ ਸਮੇਤ ਨਾਭਾ ਰੋਡ ਵਿਖੇ ਮੌਜੂਦ ਸਨ। ਸੂਚਨਾ ਮਿਲੀ ਕਿ ਉਕਤ ਵਿਅਕਤੀ ਡੇਰਾ ਕਲਿਆਣ ਵਿਖੇ ਸ਼ਰੇਆਮ ਜੂਆ ਖੇਡ ਰਹੇ ਹਨ। ਪੁਲਸ ਨੇ ਰੇਡ ਕਰ ਕੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖਿਲਾਫ ਜੂਆ ਐਕਟ ਤਹਿਤ ਕੇਸ ਦਰਜ ਕੀਤਾ ਹੈ।


Related News