ਪੈਂਡਿੰਗ ਹੋਇਆ ਗਡਕਰੀ ਦਾ ਦੌਰਾ : ਐਲੀਵੇਟਿਡ ਰੋਡ ’ਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰਨ ਲਈ ਕਰਨਾ ਹੋਵੇਗਾ ਇੰਤਜ਼ਾਰ

Thursday, Aug 24, 2023 - 02:11 PM (IST)

ਪੈਂਡਿੰਗ ਹੋਇਆ ਗਡਕਰੀ ਦਾ ਦੌਰਾ : ਐਲੀਵੇਟਿਡ ਰੋਡ ’ਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰਨ ਲਈ ਕਰਨਾ ਹੋਵੇਗਾ ਇੰਤਜ਼ਾਰ

ਲੁਧਿਆਣਾ (ਹਿਤੇਸ਼) : ਅੱਧ-ਵਿਚਕਾਰ ਲਟਕੇ ਐਲੀਵੇਟਿਡ ਰੋਡ ਦੇ ਪ੍ਰਾਜੈਕਟ ’ਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰਨ ਲਈ ਅਜੇ ਹੋਰ ਇੰਤਜ਼ਾਰ ਕਰਨਾ ਹੋਵੇਗਾ। ਭਾਵੇਂ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਪਹਿਲਾਂ 15 ਅਗਸਤ ਨੂੰ ਫਿਰੋਜ਼ਪੁਰ ਰੋਡ ਨਹਿਰ ਤੋਂ ਲੈ ਕੇ ਭਾਈ ਬਾਲਾ ਚੌਕ ਤੱਕ ਦੇ ਹਿੱਸੇ ਨੂੰ ਟ੍ਰੈਫਿਕ ਲਈ ਖੋਲ੍ਹਣ ਦਾ ਦਾਅਵਾ ਕੀਤਾ ਗਿਆ ਸੀ ਪਰ ਐਨ ਮੌਕੇ ’ਤੇ ਇਸ ਡੈੱਡਲਾਈਨ ਨੂੰ 24 ਅਗਸਤ ਲਈ ਪੈਂਡਿੰਗ ਕਰ ਦਿੱਤਾ ਗਿਆ, ਜਿਸ ਦਿਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਪੰਜਾਬ ਵਿਜ਼ਿਟ ਦੌਰਾਨ ਇਸ ਪ੍ਰਾਜੈਕਟ ਦਾ ਉਦਘਾਟਨ ਕਰਵਾਉਣ ਦੀ ਕਵਾਇਦ ਦੇ ਰੂਪ ’ਚ ਦੇਖਿਆ ਜਾ ਰਿਹਾ ਸੀ। ਜਿਸ ਦੇ ਲਈ ਵਾਧੂ ਮਸ਼ੀਨਰੀ ਅਤੇ ਸਟਾਫ ਲਗਾ ਕੇ ਭਾਈ ਬਾਲਾ ਚੌਕ ਤੋਂ ਲੈ ਕੇ ਫਿਰੋਜ਼ਪੁਰ ਰੋਡ ਨਹਿਰ ਤੱਕ ਦੇ ਦੂਜੇ ਹਿੱਸੇ ’ਚ ਵੀ ਸੜਕ ਦੇ ਇਲਾਵਾ ਅੱਪ ਐਂਡ ਡਾਊਨ ਰੈਂਪ ਦਾ ਕੰਮ ਪੂਰਾ ਕਰਨ ’ਤੇ ਜ਼ੋਰ ਦਿੱਤਾ ਗਿਆ ਪਰ ਨਾ ਤਾਂ ਹੁਣ ਕੰਮ ਪੂਰਾ ਹੋਇਆ ਹੈ ਅਤੇ 24 ਅਗਸਤ ਨੂੰ ਗਡਕਰੀ ਦੀ ਪੰਜਾਬ ਵਿਜ਼ਿਟ ਵੀ ਪੈਂਡਿੰਗ ਹੋ ਗਈ ਹੈ, ਜਿਸ ਦੇ ਕਾਰਨ ਗਡਕਰੀ ਦੇ ਪੰਜਾਬ ਆਉਣ ਤੱਕ ਐਲੀਵੇਟਿਡ ਰੋਡ ’ਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰਨ ਲਈ ਹੁਣ ਇੰਤਜ਼ਾਰ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਗੁਰੂ ਨਗਰੀ ’ਚ ਵਪਾਰਕ ਅਦਾਰਿਆਂ ਲਈ ਬਿਜਲੀ ਕੁਨੈਕਸ਼ਨ ਲੈਣਾ ਬਣਿਆ ਮੁਸੀਬਤ

ਸਟੇਟਸ ਰਿਪੋਰਟ
- ਫਿਰੋਜ਼ਪੁਰ ਰੋਡ ਨਹਿਰ ਤੋਂ ਲੈ ਕੇ ਭਾਈ ਬਾਲਾ ਚੌਕ ਤੱਕ ਦੇ ਹਿੱਸੇ ’ਚ ਸੜਕ ਬਣਾਉਣ, ਸੈਂਟਰਲ ਵਰਜ, ਕ੍ਰੈਸ਼ ਬੈਰੀਅਰ ਲਗਾਉਣ ਅਤੇ ਲਾਈਟਿੰਗ ਲਗਾਊਣ ਦਾ ਕੰਮ ਪੂਰਾ ਹੋ ਗਿਆ ਹੈ।
- ਭਾਈ ਬਾਲਾ ਚੌਕ ’ਚ ਫਿਰੋਜ਼ਪੁਰ ਰੋਡ ਵੱਲੋਂ ਆਉਣ ਵਾਲੇ ਹਿੱਸੇ ’ਤੇ ਡਾਊਨ ਰੈਂਪ ਵਾਹਨਾਂ ਦੀ ਆਵਾਜਾਈ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
- ਫਿਰੋਜ਼ਪੁਰ ਰੋਡ ਨਹਿਰ ਦੇ ਨੇੜੇ ਪੀ. ਏ. ਯੂ. ਦੇ ਬਾਹਰ ਬਣੇ ਅਪ ਐਂਡ ਡਾਊਨ ਰੈਂਪ ਲਗਭਗ ਤਿਆਰ ਹਨ ਅਤੇ ਉਨ੍ਹਾਂ ’ਤੇ ਪ੍ਰੀਮਿਕਸ ਵਿਛਾਉਣ ਦਾ ਕੰਮ ਬਾਕੀ ਰਹਿੰਦਾ ਹੈ।
- ਭਾਈ ਬਾਲਾ ਚੌਕ ਤੋਂ ਫਿਰੋਜ਼ਪੁਰ ਰੋਡ ਵੱਲ ਜਾਣ ਵਾਲੇ ਹਿੱਸੇ ’ਤੇ ਅਪ ਰੈਂਪ ਦੀ ਸਲੈਬ ਬਣਾਉਣ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਕ੍ਰੈਸ਼ ਬੈਰੀਅਰ ਲਗਾਉਣ ਅਤੇ ਸੜਕ ਬਣਾਉਣ ਦਾ ਕੰਮ ਬਾਕੀ ਰਹਿੰਦਾ ਹੈ।
- ਭਾਈ ਬਾਲਾ ਚੌਕ ਤੋਂ ਫਿਰੋਜ਼ਪੁਰ ਰੋਡ ਵੱਲ ਜਾਣ ਵਾਲੇ ਹਿੱਸੇ ’ਚ ਫਲਾਈਓਵਰ ਦੇ ਉੱਪਰ ਕੁਝ ਜਗ੍ਹਾ ਪ੍ਰੀਮਿਕਸ ਵਿਛਾਉਣ ਦਾ ਕੰਮ ਬਾਕੀ ਹੈ।

ਇਹ ਵੀ ਪੜ੍ਹੋ : ਵਿਦਿਆਰਥੀਆਂ ਨੂੰ ਸਰਟੀਫਿਕੇਟ ਹਾਸਲ ਕਰਨ ਲਈ ਹੋਣਾ ਪੈ ਰਿਹੈ ਖੱਜਲ-ਖੁਆਰ

ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ 24 ਅਗਸਤ ਨੂੰ ਪੰਜਾਬ ਵਿਜ਼ਿਟ ਪੈਂਡਿੰਗ ਹੋ ਗਈ ਹੈ। ਹੁਣ ਉਨ੍ਹਾਂ ਦੇ ਦੋਬਾਰਾ ਪੰਜਾਬ ਆਉਣ ’ਤੇ ਹੀ ਉਦਘਾਟਨ ਦਾ ਪ੍ਰੋਗਰਾਮ ਰੱਖਿਆ ਜਾਵੇਗਾ, ਜਿਸ ਨੂੰ ਲੈ ਕੇ ਫਿਲਹਾਲ ਸ਼ੈਡਿਊਲ ਜਾਰੀ ਨਹੀਂ ਕੀਤਾ ਗਿਆ ਹੈ। ਜਿੱਥੋਂ ਤੱਕ ਫਿਰੋਜ਼ਪੁਰ ਰੋਡ ਨਹਿਰ ਤੋਂ ਲੈ ਕੇ ਭਾਈ ਬਾਲਾ ਚੌਕ ਤੱਕ ਦੇ ਹਿੱਸੇ ’ਚ ਵਾਹਨਾਂ ਦੀ ਆਵਾਜਾਈ ਸ਼ੁਰੂ ਕਰਨ ਦਾ ਸਵਾਲ ਹੈ। ਉਸ ਤੋਂ ਪਹਿਲਾਂ ਜ਼ਰੂਰੀ ਲੋਡ ਟੈਸਟਿੰਗ ਕੀਤੀ ਜਾ ਰਹੀ ਹੈ, ਜਿਸ ’ਚ 10 ਤੋਂ 15 ਦਿਨ ਲੱਗ ਸਕਦੇ ਹਨ। ਉਸ ਸਮੇਂ ਤੱਕ ਦੋਵੇਂ ਹਿੱਸਿਆਂ ’ਚ ਬਾਕੀ ਰਹਿੰਦੇ ਕੰਮ ਵੀ ਪੂਰੇ ਹੋ ਜਾਣਗੇ। 
-ਅਸ਼ੋਕ ਕੁਮਾਰ, ਪ੍ਰਾਜੈਕਟ ਡਾਇਰੈਕਟਰ ਐੱਨ. ਐੱਚ. ਏ. ਆਈ.

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News