ਔਰਤ ਨੂੰ ਬੰਧਕ ਬਣਾ ਨਕਦੀ ਤੇ ਗਹਿਣੇ ਲੁੱਟ ਕੇ ਫਰਾਰ
Friday, Sep 29, 2017 - 05:42 AM (IST)
ਜਲੰਧਰ, (ਪ੍ਰੀਤ)— ਮਥੁਰਾ ਨਗਰ ਇਲਾਕੇ ਦੇ ਇਕ ਘਰ ਵਿਚ ਵੜੇ ਨਕਾਬਪੋਸ਼ ਲੁਟੇਰੇ ਔਰਤ ਨੂੰ ਬੰਧਕ ਬਣਾ ਕੇ ਨਕਦੀ ਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਥਾਣਾ ਨੰਬਰ 8 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਔਰਤ ਨਰਿੰਦਰ ਕੌਰ ਨੇ ਦੱਸਿਆ ਕਿ ਉਹ ਘਰ ਵਿਚ ਇਕੱਲੀ ਸੀ। ਨਕਾਬਪੋਸ਼ ਲੁਟੇਰੇ ਘਰ ਵਿਚ ਛੱਤ ਰਾਹੀਂ ਦਾਖਲ ਹੋਏ ਤੇ ਉਸਨੂੰ ਹਥਿਆਰ ਦੀ ਨੋਕ 'ਤੇ ਬੰਧਕ ਬਣਾ ਲਿਆ ਤੇ ਮੂੰਹ ਬੰਨ੍ਹ ਦਿੱਤਾ। ਲੁਟੇਰਿਆਂ ਨੇ ਉਸਨੂੰ ਮਾਰ ਦੇਣ ਦੀ ਧਮਕੀ ਦਿੰਦਿਆਂ ਅਲਮਾਰੀ ਦੀ ਚਾਬੀ ਲੈ ਲਈ ਤੇ ਇਕ ਲੱਖ ਦੀ ਨਕਦੀ ਤੇ ਕਰੀਬ 5 ਤੋਲੇ ਸੋਨੇ ਦੇ ਗਹਿਣੇ ਲੁੱਟ ਕੇ ਉਹ ਫਰਾਰ ਹੋ ਗਏ। ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਡੀ. ਸੀ. ਪੀ. ਰਾਜਿੰਦਰ ਸਿੰਘ, ਡੀ. ਸੀ. ਪੀ. ਗੁਰਮੀਤ ਸਿੰਘ, ਥਾਣਾ ਨੰਬਰ 8 ਦੇ ਇੰਸ. ਨਿਰਮਲ ਸਿੰਘ ਪੁਲਸ ਪਾਰਟੀ ਸਣੇ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਫਿਲਹਾਲ ਘਟਨਾ ਸੰਬੰਧੀ ਬਿਆਨ ਦਰਜ ਕਰ ਕੇ ਲੁੱਟ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੂੰ ਜਾਂਚ ਦੌਰਾਨ ਕੁਝ ਸੁਰਾਗ ਮਿਲੇ ਹਨ। ਮਾਮਲਾ ਜਲਦੀ ਹੀ ਟਰੇਸ ਕਰ ਲਿਆ ਜਾਵੇਗਾ।
