ਅੱਜ ਤੋਂ ਪੰਜਾਬ ’ਚ ਚੱਲਣਗੀਆਂ ਤੇਜ਼ ਹਵਾਵਾਂ, ਪੈ ਸਕਦੇ ਹਨ ਗੜੇ

02/19/2020 6:39:22 PM

ਚੰਡੀਗੜ੍ਹ (ਯੂ.ਐੱਨ.ਆਈ.)-ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ’ਚ ਵੀਰਵਾਰ ਤੋਂ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਨਾਲ ਹੀ ਕਈ ਥਾਵਾਂ ’ਤੇ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਰਾਤ ਤੱਕ ਮੌਸਮ ਖਰਾਬ ਰਹਿ ਸਕਦਾ ਹੈ। ਹਿਮਾਚਲ ਪ੍ਰਦੇਸ਼ ’ਚ ਵੀ ਇਸ ਸਮੇਂ ਦੌਰਾਨ ਗਰਜ ਚਮਕ ਨਾਲ ਮੀਂਹ ਪਏਗਾ। ਪੰਜਾਬ ’ਚ ਕਈ ਥਾਵਾਂ ’ਤੇ ਬੁੱਧਵਾਰ ਬੱਦਲ ਛਾਏ ਰਹੇ ਅਤੇ ਠੰਡੀਆਂ ਹਵਾਵਾਂ ਚੱਲਦੀਆਂ ਰਹੀਆਂ। ਹਲਕੀ ਬੱਦਲਵਾਈ ਹੋਣ ਕਾਰਣ ਘੱਟੋ-ਘੱਟ ਤਾਪਮਾਨ ’ਚ ਕੁਝ ਵਾਧਾ ਹੋਇਆ। ਕਈ ਥਾਵਾਂ ’ਤੇ ਤਾਪਮਾਨ ਆਮ ਨਾਲੋਂ ਕੁਝ ਘੱਟ ਵੀ ਦਰਜ ਕੀਤਾ ਗਿਆ। ਕਿਤੇ-ਕਿਤੇ ਇਹ ਆਮ ਵਾਂਗ ਸੀ।

ਚੰਡੀਗੜ੍ਹ, ਪਟਿਆਲਾ, ਬਠਿੰਡਾ ਅਤੇ ਿਸਰਸਾ ’ਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਿਸਾਰ ਤੇ ਹਲਵਾਰਾ ’ਚ ਇਹ 7 ਡਿਗਰੀ ਸੀ। ਲੁਧਿਆਣਾ ਅਤੇ ਕਰਨਾਲ ’ਚ 8, ਜੰਮੂ ’ਚ 14, ਸ਼੍ਰੀਨਗਰ ’ਚ ਸਿਫਰ ਅਤੇ ਜਲੰਧਰ ਨੇੜੇ ਆਦਮਪੁਰ ’ਚ 6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਹਿਮਾਚਲ ਦੇ ਕਲਪਾ ਵਿਖੇ ਇਕ ਡਿਗਰੀ, ਸ਼ਿਮਲਾ ’ਚ 7, ਸੁੰਦਰਨਗਰ ’ਚ 10, ਮਨਾਲੀ ’ਚ 2, ਡਲਹੌਜ਼ੀ ’ਚ 8 ਅਤੇ ਕਾਂਗੜਾ ’ਚ 9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।


Sunny Mehra

Content Editor

Related News