3600 ਰੁਪਏ ਬਦਲੇ ਦੋਸਤ ਦਾ ਕੈਚੀਆਂ ਮਾਰ-ਮਾਰ ਕਤਲ, ਲਾਸ਼ ਨੂੰ ਨੋਚਦੇ ਰਹੇ ਕੁੱਤੇ

Saturday, Jan 20, 2024 - 06:43 PM (IST)

3600 ਰੁਪਏ ਬਦਲੇ ਦੋਸਤ ਦਾ ਕੈਚੀਆਂ ਮਾਰ-ਮਾਰ ਕਤਲ, ਲਾਸ਼ ਨੂੰ ਨੋਚਦੇ ਰਹੇ ਕੁੱਤੇ

ਪਟਿਆਲਾ/ਪਾਤੜਾਂ (ਕੰਵਲਜੀਤ) : ਪਿਛਲੇ ਦਿਨੀ ਪਟਿਆਲਾ ਦੇ ਪਾਤੜਾਂ ਵਿਖੇ 26 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਨੌਜਵਾਨ ਦੇ ਕਤਲ ਤੋਂ ਬਾਅਦ ਉਸਦੀ ਲਾਸ਼ ਨੂੰ ਖੇਤਾਂ ਵਿਚ ਸੁੱਟ ਦਿੱਤਾ ਗਿਆ ਸੀ ਖੇਤਾਂ ਵਿਚ ਸੁੱਟੀ ਲਾਸ਼ ਨੂੰ ਜਦੋਂ ਪੁਲਸ ਨੇ ਬਰਾਮਦ ਕੀਤਾ ਤਾਂ ਲਾਸ਼ ਨੂੰ ਕੁੱਤਿਆਂ ਨੇ ਨੋਚਿਆ ਹੋਇਆ ਸੀ। ਮ੍ਰਿਤਕ ਵਿਅਕਤੀ ਦੀ ਪਛਾਣ ਅਨੀਕੇਤ ਕੁਮਾਰ ਵਾਸੀ ਡਗਰਾਹਾਂ ਥਾਣਾ ਮੈਸੀ ਜ਼ਿਲ੍ਹਾ ਮੋਤੀਹਾਰੀ ਬਿਹਾਰ ਵਜੋਂ ਹੋਈ ਸੀ। ਕਤਲ ਕਰਨ ਵਾਲੇ ਮੁਲਜ਼ਮ ਅਸ਼ੋਕ ਕੁਮਾਰ ਉਰਫ ਸ਼ੌਂਕੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਪੁਲਸ ਨੂੰ ਜਾਂਚ ਦੌਰਾਨ ਦੱਸਿਆ ਕਿ ਉਸ ਨੇ ਨੌਜਵਾਨ ਅਨੀਕੇਤ ਦਾ ਕਤਲ ਕੱਪੜੇ ਕੱਟਣ ਵਾਲੀ ਕੈਂਚੀ ਮਾਰ ਕੇ ਕੀਤਾ ਸੀ ਕਿਉਂਕਿ ਉਸ ਨੇ ਅਨੀਕੇਤ ਤੋਂ 3600 ਰੁਪਏ ਕੱਪੜਿਆਂ ਦੇ ਲੈਣੇ ਸਨ ਤੇ ਕੁਝ ਦਿਨ ਪਹਿਲਾਂ ਹੀ ਅਸ਼ੋਕ ਕੁਮਾਰ ਜੋ ਦੋਸ਼ੀ ਹੈ ਅਤੇ ਮ੍ਰਿਤਕ ਨੌਜਵਾਨ ਦੀ ਆਪਸ ਵਿਚ ਬਹਿਸ ਹੋਈ ਸੀ ਜਿਸ ਤੋਂ ਬਾਅਦ ਗੁੱਸੇ ’ਚ ਆ ਕੇ ਅਸ਼ੋਕ ਕੁਮਾਰ ਨੇ ਅਨੀਕੇਤ ਦਾ ਕਤਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਬਠਿੰਡਾ ਆ ਰਹੀ ਪੀ. ਆਰ. ਟੀ. ਸੀ. ਦੀ ਬੱਸ ਲੁੱਟੀ

ਮ੍ਰਿਤਕ ਨੌਜਵਾਨ ਅਨੀਕੇਤ ਸ਼ਰਾਬ ਦੇ ਠੇਕੇ ’ਤੇ ਸੇਲਸਮੈਨ ਦਾ ਕੰਮ ਕਰਦਾ ਸੀ। ਉੱਥੇ ਹੀ ਮੁਲਜ਼ਮ ਅਕਸਰ ਸ਼ਰਾਬ ਲੈਣ ਲਈ ਆਉਂਦਾ ਸੀ। ਦੋਵਾਂ ਦੀ ਉਥੋਂ ਹੀ ਜਾਣ ਪਛਾਣ ਹੋਈ ਸੀ। ਮ੍ਰਿਤਕ ਅਨੀਕੇਤ ਨੇ ਮੁਜ਼ਮ ਅਸ਼ੋਕ ਕੁਮਾਰ ਤੋਂ ਕੱਪੜੇ ਮੰਗਵਾਏ ਸਨ ਜਿਸ ਦੇ ਪੈਸੇ ਉਸਨੇ ਮੁਲਜ਼ਮ ਨੂੰ ਅਜੇ ਦੇਣੇ ਸੀ। ਇਸ ਦੇ ਚੱਲਦੇ ਦੋਵਾਂ ਵਿਚਾਲੇ ਬਹਿਸ ਹੋ ਗਈ ਤੇ ਉਸ ਨੇ ਗੁੱਸੇ ਵਿਚ ਆ ਕੇ ਅਨੀਕੇਤ ਦਾ ਕੈਚੀਆਂ ਮਾਰ ਮਾਰ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਉਸ ਨੇ ਲਾਸ਼ ਨੂੰ ਖੇਤਾਂ ਵਿਚ ਸੁੱਟ ਦਿੱਤਾ ਜਿਸ ਨੂੰ ਕੁੱਤੇ ਨੋਚਦੇ ਰਹੇ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਇਹ 13 ਟੋਲ ਪਲਾਜ਼ੇ ਹੋਏ ਫਰੀ, ਪੜ੍ਹੋ ਪੂਰੀ ਸੂਚੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News