ਦੋਸਤ ਦੀ ਭੈਣ ਦੇ ਵਿਆਹ ''ਚ ਆਏ ਨੌਜਵਾਨ ਦਾ ਸ਼ਰੇਆਮ ਕਤਲ

Sunday, Feb 16, 2020 - 06:30 PM (IST)

ਦੋਸਤ ਦੀ ਭੈਣ ਦੇ ਵਿਆਹ ''ਚ ਆਏ ਨੌਜਵਾਨ ਦਾ ਸ਼ਰੇਆਮ ਕਤਲ

ਪਠਾਨਕੋਟ (ਦੀਪਕ ਕੁਮਾਰ) : ਬੀਤੀ ਦੇਰ ਰਾਤ ਥਾਣਾਂ ਦੋਰਾਂਗਲਾ ਦੇ ਅਧੀਨ ਪੈਂਦੇ ਪਿੰਡ ਅੱਲ੍ਹੜ ਪਿੰਡੀ 'ਚ ਦੋਸਤ ਦੀ ਭੈਣ ਦੇ ਵਿਆਹ 'ਚ ਸ਼ਾਮਲ ਹੋਣ ਆਏ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਰੋਮੀ ਕੁਮਾਰ ਵਾਸੀ ਗੂੜਾਕਲਾਂ ਜ਼ਿਲਾ ਪਠਾਨਕੋਟ ਵਜੋਂ ਹੋਈ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਮਨਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਆਪਣੇ ਦਸੋਤ ਦੀ ਭੈਣ ਦੇ ਵਿਆਹ 'ਚ ਪਿੰਡ ਅੱਲ੍ਹੜ ਪਿੰਡੀ ਆਇਆ ਸੀ । ਦੇਰ ਰਾਤ ਜਦੋਂ ਉਹ ਆਪਣੇ ਭਰਾ ਅਤੇ ਦਸੋਤ ਸ਼ਿਵ ਕੁਮਾਰ ਦੇ ਰਿਸ਼ਤੇਦਾਰਾਂ ਨਾਲ ਖਾਣਾ ਖਾ ਰਹੇ ਸੀ ਤਾਂ ਪਿੰਡ ਦੇ 4 ਵਿਅਕਤੀਆਂ ਜਿਨ੍ਹਾਂ ਨੇ ਪਹਿਲਾਂ ਹੀ ਸ਼ਰਾਬ ਪੀਤੀ ਹੋਈ ਸੀ, ਉਹ ਵੀ ਉਨ੍ਹਾਂ ਨਾਲ ਖਾਣਾ ਖਾਣ ਲੱਗ ਪਏ। 

ਇਸ ਦੌਰਾਨ ਉਕਤ ਵਿਅਕਤੀਆਂ ਨੇ ਬਿਨਾਂ ਕਿਸੇ ਕਾਰਨ ਰੋਮੀ ਨਾਲ ਝਗੜਾ ਸ਼ੁਰੂ ਕਰ ਦਿਤਾ। ਜਿਸ ਕਾਰਨ ਉਨ੍ਹਾਂ ਨੇ ਰੋਮੀ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਜਿਸ ਨੂੰ ਹਸਪਤਾਲ ਲੈ ਕੇ ਗਏ ਜਿਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ 4 ਵਿਅਕਤੀਆਂ ਖ਼ਿਲਾਫ਼ ਧਾਰਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News