ਜਲੰਧਰ ’ਚ ਫਰੈਸ਼ ਬਾਈਟ ਵਾਲੇ ਪਿੱਜ਼ਾ ਕਪਲ ਦਾ ਪੈ ਗਿਆ ਰੌਲਾ, ਲੋਕਾਂ ਨੇ ਘੇਰੀ ਦੁਕਾਨ

Saturday, Aug 20, 2022 - 02:32 PM (IST)

ਜਲੰਧਰ ’ਚ ਫਰੈਸ਼ ਬਾਈਟ ਵਾਲੇ ਪਿੱਜ਼ਾ ਕਪਲ ਦਾ ਪੈ ਗਿਆ ਰੌਲਾ, ਲੋਕਾਂ ਨੇ ਘੇਰੀ ਦੁਕਾਨ

ਜਲੰਧਰ (ਸੋਨੂੰ)- ਜਲੰਧਰ ਦੀ ਨਕੋਦਰ ਰੋਡ ’ਤੇ ਸਥਿਤ ਫਰੈਸ਼ ਬਾਈਟ ਦੇ ਮਸ਼ਹੂਰ ਪਿੱਜ਼ਾ ਕਪਲ ਦੇ ਨਾਲ ਮੁਹੱਲਾ ਵਾਸੀਆਂ ਵੱਲੋਂ ਜੰਮ ਕੇ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਹੰਗਾਮਾ ਕਰਨ ਦਾ ਕਾਰਨ ਮੁਹੱਲਾ ਵਾਸੀਆਂ ਨੂੰ ਆ ਰਹੀ ਟ੍ਰੈਫਿਕ ਜਾਮ ਦੀ ਪਰੇਸ਼ਾਨੀ ਸੀ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਇਥੇ ਲੋਕ ਖਾਣ-ਪੀਣ ਲਈ ਗਾਹਕ ਆ ਕੇ ਖੜ੍ਹੇ ਰਹਿੰਦੇ ਹਨ ਅਤੇ ਆਪਣੀ ਬਾਈਕ ਨੂੰ ਵੀ ਰਸਤੇ ’ਚ ਹੀ ਲਗਾ ਦਿੰਦੇ ਹਨ।

PunjabKesari

ਇਸ ਵਜ੍ਹਾ ਨਾਲ ਇਥੇ ਜਾਮ ਲੱਗ ਜਾਂਦਾ ਹੈ ਅਤੇ ਲੋਕਾਂ ਨੂੰ ਇਥੋਂ ਨਿਕਲਣ ਦਾ ਰਸਤਾ ਤੱਕ ਨਹੀਂ ਮਿਲਦਾ। ਉਥੇ ਹੀ ਮੌਕੇ ’ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਕੋਈ ਵੀ ਸ਼ਿਕਾਇਤ ਉਨ੍ਹਾਂ ਦੇ ਕੋਲ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਕ ਫੋਨ ਕਾਲ ਜ਼ਰੂਰੀ ਆਈ ਸੀ, ਜਿਸ ’ਚ ਇਹ ਕਿਹਾ ਗਿਆ ਕਿ ਇਥੇ ਕੋਈ ਹੰਗਾਮਾ ਹੋ ਰਿਹਾ ਹੈ। ਜਿਸ ਤੋਂ ਬਾਅਦ ਉਹ ਮੌਕੇ ’ਤੇ ਇਥੇ ਪਹੁੰਚੇ।

ਇਹ ਵੀ ਪੜ੍ਹੋ: ਫਗਵਾੜਾ ਵਿਖੇ ਕੁੜੀ ਨੂੰ ਪ੍ਰੇਮ ਜਾਲ 'ਚ ਫਸਾ ਕੀਤਾ ਜਬਰ-ਜ਼ਿਨਾਹ, ਫਿਰ ਅਸ਼ਲੀਲ ਤਸਵੀਰਾਂ ਖ਼ਿੱਚ ਭਰਾ ਨੂੰ ਭੇਜੀਆਂ

PunjabKesari

ਉਥੇ ਹੀ ਦੂਜੇ ਪਾਸੇ ਜਦੋਂ ਕੁੱਲ੍ਹੜ ਪਿੱਜ਼ਾ ਰੇਹੜੀ ਲਗਾਉਣ ਵਾਲੇ ਨੌਜਵਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣੀ ਸਫ਼ਾਈ ’ਚ ਬੋਲਦੇ ਹੋਏ ਕਿਹਾ ਕਿ ਸਾਡੇ ਵੱਲੋਂ ਕੋਈ ਵੀ ਟ੍ਰੈਫਿਕ ਜਾਮ ਨਹੀਂ ਕੀਤਾ ਜਾਂਦਾ। ਉਥੇ ਹੀ ਉਨ੍ਹਾਂ ਵੱਲੋਂ ਮੁਹੱਲਾ ਵਾਸੀਆਂ ’ਤੇ ਗਾਲ੍ਹਾਂ ਕੱਢਣ ਦੇ ਦੋਸ਼ ਵੀ ਲਗਾਏ ਗਏ। ਇਸ ਦੇ ਨਾਲ ਹੀ ਇਕ ਵਿਅਕਤੀ ’ਤੇ ਧਮਕੀ ਦੇਣ ਦੇ ਵੀ ਦੋਸ਼ ਲਗਾਏ ਗਏ ਹਨ। 

PunjabKesari

ਇਹ ਵੀ ਪੜ੍ਹੋ: ਲਿਵ-ਇਨ-ਰਿਲੇਸ਼ਨ ’ਚ ਰਹਿ ਰਹੇ ਪ੍ਰੇਮੀ ਜੋੜੇ ਦਾ ਕਾਰਨਾਮਾ ਕਰੇਗਾ ਹੈਰਾਨ, ਪੁਲਸ ਅੜਿੱਕੇ ਚੜ੍ਹਨ ਮਗਰੋਂ ਖੁੱਲ੍ਹੀ ਪੋਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News