ਚੰਡੀਗੜ੍ਹ ਦਾ ਅਜਿਹਾ ਹਸਪਤਾਲ, ਜਿੱਥੇ ਅੱਖਾਂ ਦੀ ਬੀਮਾਰੀ ਦਾ ਮੁਫਤ ਹੁੰਦੈ ਇਲਾਜ

Saturday, Aug 31, 2019 - 12:47 PM (IST)

ਚੰਡੀਗੜ੍ਹ ਦਾ ਅਜਿਹਾ ਹਸਪਤਾਲ, ਜਿੱਥੇ ਅੱਖਾਂ ਦੀ ਬੀਮਾਰੀ ਦਾ ਮੁਫਤ ਹੁੰਦੈ ਇਲਾਜ

ਚੰਡੀਗੜ੍ਹ : ਸ਼ਹਿਰ ਦੇ ਸੈਕਟਰ-18 ’ਚ ‘ਗੁਰੂ ਕਾ ਲੰਗਰ’ ਨਾਂ ਦਾ ਇਕ ਅਜਿਹਾ ਹਸਪਤਾਲ ਹੈ, ਜਿੱਥੇ ਅੱਖਾਂ ਦੀ ਹਰ ਤਰ੍ਹਾਂ ਦੀ ਬੀਮਾਰੀ ਨਾਲ ਮੁਫਤ ਇਲਾਜ ਕੀਤਾ ਜਾਂਦਾ ਹੈ। ਇਸ ਹਸਪਤਾਲ ’ਚ ਰੋਜ਼ਾਨਾ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਸੈਂਕੜੇ ਮਰੀਜ਼ ਆ ਕੇ ਆਪਣੀ ਬੀਮਾਰੀ ਦਾ ਇਲਾਜ ਕਰਵਾਉਂਦੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਪ੍ਰਬੰਧਕ ਹਰਜੀਤ ਸਿੰਘ ਸੱਭਰਵਾਲ ਨੇ ਦੱਸਿਆ ਕਿ ਪਿਛਲੇ ਮਹੀਨੇ ਹਸਪਤਾਲ ’ਚ 105 ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਦਿੱਤੀ ਗਈ ਹੈ। ਉਨ੍ਹਾਂ ਦੀਆਂ ਅੱਖਾਂ ਦੀਆਂ ਕਾਰਨੀਆ ਮੁਫਤ ’ਚ ਬਦਲੀਆਂ ਗਈਆਂ। ਹਸਪਤਾਲ ’ਚ ਫਿਲਹਾਲ ਕੋਈ ਆਈ ਬੈਂਕ ਨਹÄ ਹੈ, ਇਸ ਲਈ ਉਨ੍ਹਾਂ ਨੂੰ ਅੱਖਾਂ ਦਾ ਪ੍ਰਬੰਧ ਬਾਹਰੋਂ ਹੀ ਕਰਨਾ ਪੈਂਦਾ ਹੈ। ਹਸਪਤਾਲ ’ਚ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਹਨ।

ਹਰਜੀਤ ਨੇ ਦੱਸਿਆ ਕਿ ਫਰਵਰੀ, 2018 ’ਚ ਹਸਪਤਾਲ ਦੀ ਸ਼ੁਰੂਆਤ ਕੀਤੀ ਗਈ ਸੀ। ਇੱਥੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਤੋਂ ਲੈ ਕੇ ਆਪਰੇਸ਼ਨ, ਦਵਾਈਆਂ ਅਤੇ ਚਸ਼ਮਾ ਤੱਕ ਦਾ ਖਰਚਾ ਹਸਪਤਾਲ ਪ੍ਰਬੰਧਨ ਵਲੋਂ ਚੁੱਕਿਆ ਜਾਂਦਾ ਹੈ। ਬਾਹਰ ਤੋਂ ਆਉਣ ਵਾਲੇ ਮਰੀਜ਼ਾਂ ਦੇ ਖਾਣ-ਪੀਣ ਅਤੇ ਰਹਿਣ ਦਾ ਇੰਤਜ਼ਾਮ ਵੀ ਹਸਪਤਾਲ ਪ੍ਰਬੰਧਨ ਵਲੋਂ ਕੀਤਾ ਜਾਂਦਾ ਹੈ। ਹਸਪਤਾਲ ’ਚ ਜਿਨ੍ਹਾਂ ਮਰੀਜ਼ਾਂ ਦਾ ਆਪਰੇਸ਼ਨ ਹੋ ਜਾਂਦਾ ਹੈ, ਜਾਂ ਜਿਨ੍ਹਾਂ ਨੂੰ ਦਵਾਈਆਂ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਮੁਫਤ ’ਚ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਇੱਥੇ ਜ਼ਿਆਦਾਤਰ ਮਰੀਜ਼ ਕੈਟ੍ਰਿਕਸ, ਰੈਟੀਨਾ ਅਤੇ ਆਪਰੇਸ਼ਨ ਕਰਵਾਉਣ ਲਈ ਆਂਦੇ ਹਨ।


author

Babita

Content Editor

Related News