ਸ਼ਰਮਨਾਕ! ਪਹਿਲਾਂ ਭਾਬੀ ਨੇ ਨਨਾਣ ਨਾਲ ਕਰਵਾਇਆ ਜਬਰ ਜ਼ਿਨਾਹ, ਫਿਰ ਬੇਹੋਸ਼ੀ ਦੀ ਹਾਲਤ ’ਚ ਵੇਚਿਆ
Wednesday, Apr 06, 2022 - 11:56 AM (IST)
ਮਮਦੋਟ (ਕੁਮਾਰ) : ਮਮਦੋਟ ਦੇ ਇਕ ਪਿੰਡ ’ਚ ਭਰਜਾਈ ਵਲੋਂ ਆਪਣੀ ਨਨਾਣ ਦਾ ਆਪਣੇ 2 ਸਾਥੀਆਂ ਵਲੋਂ ਜਬਰ ਜ਼ਿਨਾਹ ਕਰਵਾ ਕੇ ਅਤੇ ਫਿਰ ਉਸ ਨੂੰ ਵੇਚਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀੜਤਾ ਨੇ ਇਹ ਦੋਸ਼ ਲਗਾਇਆ ਹੈ ਕਿ ਉਸਦੀ ਭਰਜਾਈ ਨੌਕਰੀ ਲਗਵਾਉਣ ਦੇ ਬਹਾਨੇ ਉਸਨੂੰ ਆਪਣੇ ਨਾਲ ਲੈ ਗਈ ਸੀ । ਭਰਜਾਈ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸਦਾ ਜਬਰ ਜ਼ਿਨਾਹ ਕਰਵਾਇਆ ਅਤੇ ਬਾਅਦ ’ਚ ਉਸ ਨੂੰ ਹਰਿਆਣਾ ’ਚ ਕਿਸੇ ਕੋਲ ਵੇਚਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਦਿੱਤੀ ਇੱਕ ਹੋਰ ਵੱਡੀ ਰਾਹਤ
ਸਬ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਮਮਦੋਟ ਦੇ ਹਸਪਤਾਲ ’ਚ ਦਾਖ਼ਲ ਪੀੜਤਾ ਨੇ ਆਪਣੀ ਭਰਜਾਈ ਸਣੇ 3 ਹੋਰ ਵਿਅਕਤੀਆਂ ਖ਼ਿਲਾਫ਼ ਦੋਸ਼ ਲਗਾਉਂਦਿਆਂ ਪੁਲਸ ਨੂੰ ਬਿਆਨ ਦਰਜ ਕਰਵਾਇਆ ਹੈ ਕਿ ਉਸਦੀ ਭਰਜਾਈ ਉਨ੍ਹਾਂ ਦੇ ਘਰ ਆਈ ਅਤੇ ਉਸ ਨੂੰ ਨੌਕਰੀ ਦਾ ਝਾਂਸਾ ਦੇ ਕੇ 28 ਨਵੰਬਰ 2021 ਨੂੰ ਆਪਣੇ ਸਾਥੀ ਮੁਖਤਿਆਰ ਸਿੰਘ ਨਾਲ ਉਸ ਨੂੰ ਜਲਾਲਾਬਾਦ ਲੈ ਗਈ। ਜਿੱਥੇ ਉਸਨੂੰ ਇਕ ਕਮਰੇ ’ਚ ਲਿਜਾਇਆ ਗਿਆ ਅਤੇ ਪੀਣ ਲਈ ਪਾਣੀ ਦਿੱਤਾ ਗਿਆ। ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਜਦੋਂ ਹੋਸ਼ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਕੁਲਵੰਤ ਸਿੰਘ ਅਤੇ ਮੁਖਤਿਆਰ ਸਿੰਘ ਨਾਂ ਦੇ 2 ਵਿਅਕਤੀਆਂ ਨੇ ਬੇਹੋਸ਼ੀ ਦੀ ਹਾਲਤ ’ਚ ਉਸ ਨਾਲ ਜਬਰ ਜ਼ਿਨਾਹ ਕੀਤਾ ਹੈ।
ਇਹ ਵੀ ਪੜ੍ਹੋ : ਨਕੋਦਰ ਥਾਣੇ 'ਚ ਪਿੰਡ ਬਜੂਹਾ ਕਲਾਂ ਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪਰਿਵਾਰ ਨੇ ਪੁਲਸ 'ਤੇ ਗੰਭੀਰ ਇਲਜ਼ਾਮ
ਪੀੜਤਾ ਵਲੋਂ ਵਿਰੋਧ ਕੀਤੇ ਜਾਣ ਅਤੇ ਸ਼ੋਰ ਮਚਾਉਣ ’ਤੇ ਦੋਸ਼ੀਆਂ ਨੇ ਉਸਨੂੰ ਫਿਰੋਜ਼ਪੁਰ ਲੈ ਗਏ ਅਤੇ ਉੱਥੋਂ ਉਸ ਨੂੰ ਹਰਿਆਣਾ ਲਿਜਾਇਆ ਗਿਆ। ਹਰਿਆਣੇ ਜਾ ਕੇ ਦੋਸ਼ੀਆਂ ਨੇ ਉਸ ਨੂੰ ਵੇਚ ਦਿੱਤਾ। ਹਰਿਆਣੇ ਪਹੁੰਚ ਕੇ ਪੀੜਤਾ ਨੇ ਕਿਸੇ ਤਰੀਕੇ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਆਪਣੇ ਮਾਤਾ ਪਿਤਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪੀੜਤਾ ਨੇ ਦੱਸਿਆ ਕਿ ਉਸਦੇ ਮਾਤਾ-ਪਿਤਾ ਵਲੋਂ 23 ਮਾਰਚ ਨੂੰ ਹਰਿਆਣਾ ਜਾ ਕੇ ਉਸਨੂੰ ਛੁਡਵਾਇਆ ਗਿਆ। ਪੀੜਤਾ ਵਲੋਂ ਦਰਜ ਕਰਵਾਏ ਬਿਆਨ ਦੇ ਆਧਾਰ ’ਤੇ ਪੁਲਸ ਨੇ ਪੀੜਤਾ ਦੀ ਭਰਜਾਈ, ਕੁਲਵੰਤ ਸਿੰਘ ਅਤੇ ਮੁਖਤਿਆਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ