ਠੱਗਾਂ ਨੇ ਲੱਭਿਆ ਨਵਾਂ ਤਰੀਕਾ, ਬਿਜਲੀ ਬੰਦ ਹੋਣ ਦਾ ਮੈਸੇਜ ਭੇਜ ਇੰਝ ਮਾਰ ਰਹੇ ਨੇ ਠੱਗੀ

04/15/2022 4:45:28 PM

ਚੰਡੀਗੜ੍ਹ (ਬਿਊਰੋ) : ਅੱਜਕਲ ਦੇ ਜਮਾਨੇ ’ਚ ਲੋਕਾਂ ਵੱਲੋਂ ਠੱਗੀ ਮਾਰਨ ਲਈ ਕਈ ਢੰਗ-ਤਰੀਕੇ ਅਪਣਾਏ ਜਾ ਰਹੇ ਹਨ। ਹੁਣ ਸਾਈਬਰ ਠੱਗਾਂ ਨੇ ਬਿਜਲੀ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਮਾਰਨ ਦਾ ਨਵਾਂ ਢੰਗ ਲੱਭਿਆ ਹੈ। ਇਸੇ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਇਕ ਵਿਅਕਤੀ ਹੋਇਆ ਹੈ। ਲੋਕਾਂ ਦੇ ਮੋਬਾਇਲਾਂ ’ਚ ਇਕ ਮੈਸੇਜ ਆ ਰਿਹਾ ਹੈ ਕਿ ਅੱਜ ਰਾਤ ਸਾਢੇ 9 ਵਜੇ ਤੋਂ ਵਿਭਾਗ ਤੁਹਾਡੀ ਬਿਜਲੀ ਬੰਦ ਕਰ ਦੇਵੇਗਾ ਕਿਉਂਕਿ ਤੁਹਾਡਾ ਪਿਛਲੇ ਮਹੀਨੇ ਦਾ ਬਿੱਲ ਜਮ੍ਹਾ ਨਹੀਂ ਹੋਇਆ ਹੈ, ਜਲਦ ਇਸ ਅਫ਼ਸਰ ਦੇ ਨੰਬਰ 9733670859 ’ਤੇ ਸੰਪਰਕ ਕਰੋ। ਇਸ ਦਰਮਿਆਨ ਜਦੋਂ ਜਾਂਚ ਲਈ ਵਿਭਾਗ ਨਾਲ ਗੱਲ ਕੀਤੀ ਗਈ ਤਾਂ ਪਤਾ ਲੱਗਾ ਕਿ ਵਿਭਾਗ ਵੱਲੋਂ ਅਜਿਹਾ ਮੈਸੇਜ ਕਿਸੇ ਨੂੰ ਨਹੀਂ ਭੇਿਜਆ ਗਿਆ।

ਇਹ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਣਬੀਰ ਤੇ ਆਲੀਆ, ਵੇਖੋ ਖ਼ੂਬਸੂਰਤ ਤਸਵੀਰਾਂ

ਇਸੇ ਤਰ੍ਹਾਂ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਚੰਡੀਗੜ੍ਹ ਤੋਂ। ਇਸ ਸਬੰਧੀ ਸਾਈਬਰ ਕ੍ਰਾਈਮ ਸੈੱਲ ਮੁਲਾਜ਼ਮਾਂ ਨੇ ਦੱਸਿਆ ਕਿ ਇਸ ਨੰਬਰ ’ਤੇ ਬਿਜਲੀ ਬੰਦ ਹੋਣ ਦੀ ਗੱਲ ਤੋਂ ਬਾਅਦ ਚੰਡੀਗੜ੍ਹ ਦੇ ਭੋਲਾ ਰਾਮ ਨੇ ਇਸੇ ਨੰਬਰ ’ਤੇ ਫੋਨ ਕੀਤਾ। ਉਸ ਸਮੇਂ ਇਹ ਨੰਬਰ ਆਨ ਆ ਰਿਹਾ ਸੀ ਤਾਂ ਫੋਨ ਸੁਣਨ ਵਾਲੇ ਨੇ ਖ਼ੁਦ ਨੂੰ ਬਿਜਲੀ ਵਿਭਾਗ ਦਾ ਮੁਲਾਜ਼ਮ ਦੱਸਦਿਆਂ ਕਿਹਾ ਕਿ ਸਰਕਾਰ ਵੱਲੋਂ ਨੋਟਿਸ ਆਇਆ ਹੈ ਤੇ ਉਸ ਤੋਂ ਬਾਅਦ ਹੀ ਇਹ ਸਭ ਕੀਤਾ ਗਿਆ। ਤੁਸੀਂ ਆਪਣਾ ਪਿਛਲਾ ਬਿੱਲ ਭਰ ਦਿਓ।

ਜੇ ਤੁਹਾਡਾ ਕੋਈ ਬਿੱਲ ਨਹੀਂ ਹੈ ਤਾਂ ਇਸ ਨੰਬਰ ਤੋਂ ਇਕ ਲਿੰਕ ਆਏਗਾ, ਉਸ ’ਤੇ ਡਿਟੇਲ ਭਰ ਦਿਓ ਤਾਂ ਤੁਹਾਡੀ ਬਿਜਲੀ ਬੰਦ ਨਹੀਂ ਹੋਵੇਗੀ। ਇਸ ਦੌਰਾਨ ਉਕਤ ਵਿਅਕਤੀ ਨੇ ਲਿੰਕ ’ਤੇੇ ਜਿਵੇਂ ਹੀ ਕਲਿੱਕ ਕੀਤਾ ਤਾਂ ੳੁਸ ਦੇ ਅਕਾਊਂਟ ’ਚੋਂ 18 ਹਜ਼ਾਰ ਰੁਪਏ ਟ੍ਰਾਂਸਫਰ ਹੋਣ ਦਾ ਮੈਸੇਜ ਆ ਗਿਆ। ਉਸ ਤੋਂ ਬਾਅਦ ਉਹ ਫੋਨ ਬੰਦ ਹੋ ਗਿਆ। ਇਸ ਲਈ ਲੋਕਾਂ ਨੂੰ ਇਸ ਤਰ੍ਹਾਂ ਦੇ ਸਾਈਬਰ ਠੱਗਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਤੇ ਬਿਨਾਂ ਕੋਈ ਪੜਤਾਲ ਕੀਤੇ ਇਸ ਤਰ੍ਹਾਂ ਦੇ ਫਰਜ਼ੀ ਨੰਬਰਾਂ ਤੋਂ ਆਉਣ ਵਾਲੀਆਂ ਫੋਨ ਕਾਲਜ਼ ਵੱਲ ਤਵੱਜੋਂ ਨਹੀਂ ਦੇਣੀ ਚਾਹੀਦੀ।   


Manoj

Content Editor

Related News