ਮਾਂ-ਪੁੱਤ ਨੇ ਕੀਤਾ ਅਨੋਖਾ ਕਾਂਡ ; ਬਿਆਨਾ ਲੈ ਕੇ ਕਿਸੇ ਹੋਰ ਨੂੰ ਵੇਚ''ਤਾ ਮਕਾਨ
Saturday, Oct 12, 2024 - 05:29 AM (IST)
ਜਲੰਧਰ (ਸ਼ੋਰੀ)- ਬਸਤੀਆਤ ਇਲਾਕੇ ਵਿਚ ਮਕਾਨ ਦਾ ਬਿਆਨਾ ਕਿਸੇ ਨਾਲ ਕਰ ਕੇ ਉਹੀ ਮਕਾਨ ਕਿਸੇ ਹੋਰ ਨੂੰ ਵੇਚਣ ਦੇ ਮਾਮਲੇ ਵਿਚ ਥਾਣਾ ਨੰ. 5 ਦੀ ਪੁਲਸ ਨੇ ਮਾਂ-ਪੁੱਤ ਖਿਲਾਫ ਕੇਸ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਮੁਨੀਸ਼ ਅਰੋੜਾ ਪੁੱਤਰ ਅਮਿਤ ਪਾਲ ਨਿਵਾਸੀ ਮਕਾਨ ਨੰ. 399 ਗੁਰੂ ਰਾਮਦਾਸ ਐਨਕਲੇਵ ਅਤੇ ਉਸ ਦੇ ਪਾਰਟਨਰ ਰਜਨ ਅਰੋੜਾ ਪੁੱਤਰ ਜੋਗਿੰਦਰ ਪਾਲ ਨਿਵਾਸੀ ਮਕਾਨ ਨੰ. 26 ਨਿਊ ਸਤਕਾਰ ਕਾਲੋਨੀ 120 ਫੁੱਟੀ ਰੋਡ ਨੇ ਇਕ ਮਕਾਨ, ਜੋ ਕਿ ਆਬਾਦੀ ਗੋਬਿੰਦ ਨਗਰ ਬਸਤੀ ਸ਼ੇਖ ਵਿਚ ਹੈ, ਉਸ ਨੂੰ ਖਰੀਦਣ ਲਈ ਮਾਰਚ 2024 ਦੇ ਸ਼ੁਰੂ ਵਿਚ ਸ਼ਸ਼ੀ ਬਾਲਾ ਪਤਨੀ ਅਮਰਜੀਤ ਸਿੰਘ ਨਿਵਾਸੀ ਮਨਜੀਤ ਨਗਰ ਬਸਤੀ ਗੁਜਾਂ ਅਤੇ ਪੁੱਤਰ ਹਰੀਸ਼ ਕੁਮਾਰ ਅਰੋੜਾ ਨਾਲ ਸੌਦਾ ਕਰ ਕੇ ਉਨ੍ਹਾਂ ਨੂੰ 15 ਲੱਖ ਰੁਪਏ ਬਤੌਰ ਬਿਆਨਾ ਦੇ ਦਿੱਤਾ। ਸੌਦਾ 60,00,000 ਵਿਚ ਤੈਅ ਹੋਇਆ ਸੀ, ਕੁਝ ਪੈਸੇ ਕੈਸ਼ ਤਾਂ ਕੁਝ ਬੈਂਕ ਅਕਾਉਂਟ ਰਾਹੀਂ ਲਏ ਗਏ ਸਨ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਾਬਕਾ IRS ਅਧਿਕਾਰੀ ਅਰਬਿੰਦ ਮੋਦੀ ਨੂੰ ਪੰਜਾਬ ਸਰਕਾਰ ਵੱਲੋਂ ਸੌਂਪੀ ਗਈ ਅਹਿਮ ਜ਼ਿੰਮੇਵਾਰੀ
ਇਸੇ ਦੌਰਾਨ 7 ਮਈ 2024 ਨੂੰ ਸ਼ਸ਼ੀ ਬਾਲਾ ਨੇ ਉਕਤ ਮਕਾਨ ਦਾ ਸੌਦਾ ਮੋਹਿਤ ਜੇਠੀ ਤੇ ਅੰਕੁਸ਼ ਜੇਠੀ ਪੁੱਤਰ ਨੀਲਮ ਕੁਮਾਰ ਵਾਸੀ ਬਸਤੀ ਗੁਜਾਂ ਨਾਲ ਕੀਤਾ ਅਤੇ ਬਿਆਨੇ ਵਜੋਂ 2 ਲੱਖ ਰੁਪਏ ਲੈ ਲਏ। ਇਸ ਤੋਂ ਬਾਅਦ ਘਰ ਦਾ ਕਬਜ਼ਾ ਮੋਹਿਤ ਜੇਠੀ ਵਾਲੀ ਧਿਰ ਨੂੰ ਦੇ ਦਿੱਤਾ ਜਦਕਿ ਸ਼ਸ਼ੀ ਬਾਲਾ ਨੇ ਮੋਹਿਤ ਜੇਠੀ ਦੇ ਨਾਂ ’ਤੇ ਮਕਾਨ ਦੀ ਰਜਿਸਟਰੀ ਵੀ ਕਰਵਾ ਦਿੱਤੀ।
ਇਸ ਮਗਰੋਂ ਜਾਂਚ ਅਧਿਕਾਰੀ ਨੇ ਦੋਵਾਂ ਮਾਂ-ਪੁੱਤ ਖ਼ਿਲਾਫ਼ ਧੋਖਾਧੜੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ। ਦੋਵਾਂ ਖਿਲਾਫ ਥਾਣਾ ਨੰ. 5 ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕਰ'ਤਾ ਨੌਜਵਾਨ ਦਾ ਕਤ.ਲ, ਫ਼ਿਰ ਲਾ.ਸ਼ ਦਾ ਕੀਤਾ ਉਹ ਹਾਲ, ਕਿ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e