ਗਰੀਸ ''ਚ ਪੀ.ਆਰ ਕਰਵਾਉਣ ਦਾ ਝਾਂਸਾ ਦੇ ਕੇ ਕੀਤੀ 1.80 ਲੱਖ ਦੀ ਠੱਗੀ
Saturday, Mar 29, 2025 - 01:11 AM (IST)

ਦੀਨਾਨਗਰ (ਹਰਜਿੰਦਰ ਗੋਰਾਇਆ) - ਦੀਨਾਨਗਰ ਪੁਲਸ ਵੱਲੋਂ ਗਰੀਸ ਪੀ.ਆਰ. ਕਰਵਾਉਣ ਦਾ ਝਾਂਸਾ ਦੇ ਕੇ ਇਕ ਲੱਖ 80 ਹਜ਼ਾਰ ਰੁਪਏ ਦੀ ਠੱਗੀ ਮਾਰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਦੇ ਜਾਂਚ ਅਧਿਕਾਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਵਿਕਰਮ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਅਰਜੁਨਪੁਰ ਗੁੰਝੀਆ, ਪੁੱਲ ਤਿੱਬੜੀ ਵੱਲੋ ਸਹਾਇਕ ਕਪਤਾਨ ਪੁਲਸ ਸਬ ਡਵੀਜਨ ਦੀਨਾਨਗਰ ਵਿਖੇ ਦਰਜ ਕਰਵਾਈ ਸ਼ਿਕਾਇਤ ਦੇ ਅਧਾਰ 'ਤੇ ਜਾਂਚ ਪੜਤਾਲ ਕਰਨ ਉਪਰੰਤ ਸੁਨੀਲ ਸਿੰਘ ਪੁੱਤਰ ਜਸਵੰਤ ਸਿੰਘ, ਨੀਤੀ ਸ਼ਰਮਾ ਪਤਨੀ ਸੁਨੀਲ ਸਿੰਘ ਵਾਸੀਆਂ ਨਰੋਟ ਜੈਮਲ ਸਿੰਘ ਜਿਲਾ ਪਠਾਨਕੋਟ, ਅਤੇ ਪੰਮੀ ਸ਼ਰਮਾ ਪਤਨੀ ਪ੍ਰੇਮ ਕੁਮਾਰ ਵਾਸੀ ਪੁਰਾਣਾ ਡਾਕਖਾਨਾ ਦੀਨਾਨਗਰ ਨੇ ਮੁਦਈ ਵਿਕਰਮ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਅਰਜੁਨਪੁਰ ਗੁੰਝੀਆ ਨੂੰ ਗਰੀਸ ਵਿੱਚ ਪੀ.ਆਰ ਕਰਵਾਉਣ ਦਾ ਝਾਂਸਾ ਦੇ ਕੇ 180,000/-ਰੁਪਏ ਦੀ ਠੱਗੀ ਮਾਰੀ ਗਈ ਹੈ। ਪੁਲਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰਨ ਉਪਰੰਤ ਮੁਦਈ ਦੇ ਬਿਆਨਾਂ ਦੇ ਅਧਾਰ 'ਤੇ ਇਨ੍ਹਾਂ ਤਿੰਨਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।