OTP ਵੀ ਨਹੀਂ ਦਿੱਤਾ, ਫਿਰ ਵੀ Paytm 'ਚੋਂ ਉੱਡ ਗਏ ਹਜ਼ਾਰਾਂ ਰੁਪਏ, ਜਾਣੋ ਅਨੋਖੀ ਠੱਗੀ ਬਾਰੇ
Wednesday, Jul 26, 2023 - 05:10 AM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਇੱਥੋਂ ਦੇ ਇਕ ਵਿਅਕਤੀ ਦੇ ਪੇਅਟੀਐੱਮ 'ਚੋਂ ਹਜ਼ਾਰਾਂ ਰੁਪਏ ਦੀ ਠੱਗੀ ਹੋ ਗਈ। ਵਿਅਕਤੀ ਅਨੁਸਾਰ ਉਸ ਨੂੰ ਕੋਈ ਓਟੀਪੀ ਆਦਿ ਵੀ ਨਹੀਂ ਆਇਆ ਤੇ ਉਸ ਦੇ ਖਾਤੇ 'ਚੋਂ ਕਰੀਬ 76 ਹਜ਼ਾਰ ਰੁਪਏ ਉੱਡ ਗਏ। ਸੰਨੀ ਖੇੜਾ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ਮੋਬਾਇਲ ਅਸੈਸਰੀਜ਼ ਦਾ ਕੰਮ ਕਰਦਾ ਹੈ। ਬੀਤੇ ਰਾਤ ਜਦ ਉਹ ਆਪਣੇ ਪੇਅਟੀਐੱਮ ਰਾਹੀ ਕਿਸੇ ਨੂੰ ਪੈਸੇ ਟਰਾਂਸਫਰ ਕਰਨ ਲੱਗਾ ਤਾਂ ਉਸ ਨੇ ਦੇਖਿਆ ਕਿ ਉਸ ਬੈਂਕ ਖਾਤੇ 'ਚ ਪੈਸੇ ਹੀ ਨਹੀਂ ਹਨ। ਜਦ ਉਸ ਨੇ ਖਾਤੇ ਦੀ ਹਿਸਟਰੀ ਕੱਢੀ ਤਾਂ ਦੇਖਿਆ ਕਿ ਕੁਝ ਸਮਾਂ ਪਹਿਲਾਂ ਹੀ ਉਸ ਦੇ ਪੇਅਟੀਐੱਮ ਖਾਤੇ 'ਚੋਂ ਵੱਖ-ਵੱਖ ਟਰਾਂਸਫਰਾਂ ਰਾਹੀਂ ਕਰੀਬ 76 ਹਜ਼ਾਰ ਰੁਪਏ ਕਿਸੇ ਨੂੰ ਭੇਜੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਤਮਗਾ ਜਿੱਤ ਕੇ ਪਰਤੇ ਅੰਤਰਰਾਸ਼ਟਰੀ ਖਿਡਾਰੀ ਦਾ ਅਪਮਾਨ, ਗੁੱਸੇ 'ਚ ਲੈ ਲਿਆ ਸੰਨਿਆਸ, ਜਾਣੋ ਪੂਰਾ ਮਾਮਲਾ
ਪੀੜਤ ਅਨੁਸਾਰ ਉਸ ਨੂੰ ਇਸ ਸਬੰਧੀ ਕੋਈ ਓਟੀਪੀ ਆਦਿ ਵੀ ਨਹੀਂ ਆਇਆ, ਨਾ ਹੀ ਉਸ ਨੇ ਕਿਸੇ ਲਿੰਕ 'ਤੇ ਕਲਿੱਕ ਕੀਤਾ ਤੇ ਨਾ ਹੀ ਕੋਈ ਫੋਨ ਕਾਲ ਆਈ। ਜਦੋਂ ਉਸ ਨੇ ਆਪਣੀ ਈਮੇਲ ਖੋਲ੍ਹੀ ਤਾਂ ਵੇਖਿਆ ਕਿ ਇਕ ਮੈਸੇਜ ਸਕਿਓਰਟੀ ਅਲਰਟ ਲਈ ਆਇਆ ਹੋਇਆ ਸੀ ਪਰ ਉਦੋਂ ਤੱਕ ਸਾਰੇ ਪੈਸੇ ਖਾਤੇ 'ਚੋਂ ਉੱਡ ਚੁੱਕੇ ਸਨ। ਪੀੜਤ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਪੇਅਟੀਐੱਮ ਕਸਟਮਰ ਕੇਅਰ 'ਤੇ ਵੀ ਸ਼ਿਕਾਇਤ ਕੀਤੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8