500 ਰੁਪਏ ਦੇ ਕੇ ਬਜ਼ੁਰਗ ਤੋਂ 48 ਹਜ਼ਾਰ ਰੁਪਏ ਦੀ ਠੱਗੀ ਮਾਰ ਗਏ ਨੌਜਵਾਨ, ਪੜ੍ਹੋ ਪੂਰਾ ਮਾਮਲਾ

Wednesday, Jul 24, 2024 - 03:42 PM (IST)

500 ਰੁਪਏ ਦੇ ਕੇ ਬਜ਼ੁਰਗ ਤੋਂ 48 ਹਜ਼ਾਰ ਰੁਪਏ ਦੀ ਠੱਗੀ ਮਾਰ ਗਏ ਨੌਜਵਾਨ, ਪੜ੍ਹੋ ਪੂਰਾ ਮਾਮਲਾ

ਧਨੌਲਾ (ਰਾਈਆਂ)- ਮੰਗਲਵਾਰ ਨੂੰ ਦਿਨ ਦਿਹਾੜੇ ਸਾਤਰ ਦੋ ਨੌਜਵਾਨ ਠੱਗਾਂ ਨੇ ਬਜ਼ੁਰਗ ਨੂੰ ਗੱਲਾਂ ’ਚ ਉਲਝਾ ਕੇ 48 ਹਜ਼ਾਰ ਰੁਪਏ ਲੈ ਕੈ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਪਰਮਵੀਰ ਸਿੰਘ ਨੇ ਦੱਸਿਆ ਕਿ ਉਹ ਸੰਗਰੂਰ ਰੋਡ ਸਥਿਤ ਨੀਅਰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦੇ ਸਾਹਮਣੇ ਸੰਧੂ ਟ੍ਰੇਡਡਿਜ ਦੇ ਨਾਂ ’ਤੇ ਰੇਤ ਬਜਰੀ ਦਾ ਕਾਰੋਬਾਰ ਚਲਾ ਰਿਹਾ ਹੈ। ਬੀਤੇ ਦਿਨੀਂ ਕਰੀਬ 11 ਕੁ ਵਜੇ ਉਹ ਕਿਸੇ ਕੰਮਕਾਜ ਲਈ ਸ਼ਹਿਰ ਗਿਆ ਹੋਇਆ ਸੀ ਜਦੋਂਕਿ ਉਸ ਦੇ ਪਿਤਾ ਰਜਿੰਦਰ ਸਿੰਘ (75) ਦੁਕਾਨ ’ਤੇ ਮੌਜੂਦ ਸਨ।

ਇਹ ਖ਼ਬਰ ਵੀ ਪੜ੍ਹੋ - ਅੱਧੀ ਰਾਤ ਨੂੰ ਧਮਾਕਿਆਂ ਦੀ ਆਵਾਜ਼ ਸੁਣ ਦਹਿਲੇ ਲੋਕ! ਬਾਅਦ 'ਚ ਨਿਕਲੀ ਹੋਰ ਹੀ ਕਹਾਣੀ, ਆਪ ਹੀ ਵੇਖ ਲਓ ਵੀਡੀਓ

ਇਸੇ ਦੌਰਾਨ ਦੋ ਨੌਜਵਾਨ ਠੱਗ ਦੁਕਾਨ ’ਤੇ ਆਏ ਅਤੇ ਉਸ ਦੇ ਪਿਤਾ ਨੂੰ ਬਰੇਤੀ ਝਾਰਨ ਵਾਲਾ ਝਾਰਨਾ ਲੈਣ ਲਈ 500 ਰੁਪਏ ਦੇ ਦਿੱਤੇ ਜਦੋਂ ਪੈਸੇ ਕੱਟਣ ਲਈ ਗੱਲਾ ਖੋਲ੍ਹ ਲਿਆ ਤਾਂ ਉਨ੍ਹਾਂ ਨੇ ਉਸਦੇ ਪਿਤਾ ਨੂੰ ਗੱਲਾਂ ’ਚ ਉਲਝਾ ਕੇ ਗੱਲੇ ’ਚ ਰੱਖੀ ਹੋਈ ਰਕਮ ’ਚੋਂ ਕਰੀਬ 48 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਪਹਿਲਾ ਮੌਕਾ ਨਹੀਂ ਹੈ ਇਸਤੋਂ ਪਹਿਲਾਂ ਵੀ ਚੋਰਾਂ ਵੱਲੋਂ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਿਸਦਾ ਅਜੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਿਆ ਇਸ ਹੋਈ ਵਾਰਦਾਤ ਤੋਂ ਬਾਅਦ ਸ਼ਹਿਰ ਦੇ ਸਮੂਹ ਕਾਰੋਬਾਰੀ ਗੰਭੀਰ ਰੂਪ ’ਚ ਚਿੰਤਤ ਹਨ ਕਿ ਉਹ ਆਪਣੀ ਦੁਕਾਨ ’ਤੇ ਸੁਰੱਖਿਅਤ ਨਹੀਂ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦਾ ਮੁਲਾਜ਼ਮ ਪੰਚਾਇਤ ਮੈਂਬਰ ਨਾਲ 'ਚਿੱਟਾ' ਲਾਉਂਦਿਆਂ ਕਾਬੂ! ਵੇਖੋ ਮੌਕੇ ਦੀ ਵੀਡੀਓ

ਇਸ ਮੌਕੇ ਕੌਂਸਲਰ ਅਜੇ ਕੁਮਾਰ ਗਰਗ, ਕੌਂਸਲਰ ਸੁਖਵਿੰਦਰ ਸਿੰਘ, ਸਾਬਕਾ ਕੌਂਸਲਰ ਮੁਨੀਸ਼ ਕੁਮਾਰ ਬਾਂਸਲ, ਕੌਂਸਲਰ ਗੋਰਵ ਬਾਂਸਲ, ਵਪਾਰ ਮੰਡਲ ਦੇ ਚੇਅਰਮੈਨ ਬਿਲਾਸ ਰਾਏ ਗਰਗ ਆਦਿ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News