8 ਲੱਖ ''ਚ ਮਿਲਿਆ ਕੈਨੇਡਾ ਦਾ ਜਾਅਲੀ ਵੀਜ਼ਾ, ਦਿੱਲੀ ਅੰਬੈਸੀ ਨੇ ਖੋਲ੍ਹੀ ਪੋਲ

Tuesday, Mar 27, 2018 - 12:11 PM (IST)

8 ਲੱਖ ''ਚ ਮਿਲਿਆ ਕੈਨੇਡਾ ਦਾ ਜਾਅਲੀ ਵੀਜ਼ਾ, ਦਿੱਲੀ ਅੰਬੈਸੀ ਨੇ ਖੋਲ੍ਹੀ ਪੋਲ

ਮੋਹਾਲੀ : ਇੱਥੋਂ ਦੇ ਫੇਜ਼-1 'ਚ ਕੈਨੇਡਾ ਭੇਜਣ ਦੇ ਨਾਂ 'ਤੇ 8 ਲੱਖ ਰੁਪਏ ਦੀ ਠਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਲਾਂਡਰਾ ਵਾਸੀ ਅਨੋਖ ਸਿੰਘ ਨੇ ਐੱਸ. ਐੱਸ. ਪੀ. ਮੋਹਾਲੀ ਨੂੰ ਸ਼ਿਕਾਇਤ ਦਿੱਤੀ ਹੈ ਕਿ ਇਕ ਰਿਸ਼ਤੇਦਾਰ ਨੇ ਉਸ ਦੀ ਮੁਲਾਕਾਤ ਇੰਡਸਟਰੀਅਲ ਏਰੀਆ ਫੇਜ਼-7 'ਚ ਐੱਸ. ਐੱਸ. ਇੰਡਸਟਰੀਜ਼ ਦੀ ਸਰੂ ਸਿੰਘ ਨੂੰ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਉਸ ਕੋਲ ਕੈਨੇਡਾ ਦਾ ਵਰਕ ਵੀਜ਼ਾ ਹੈ, ਜਿਸ ਲਈ 8 ਲੱਖ ਰੁਪਏ ਦੇਣੇ ਪੈਣਗੇ। ਇਸ 'ਤੇ ਅਨੋਖ ਸਿੰਘ ਨੇ 6 ਲੱਖ ਰੁਪਏ ਦੇ ਦਿੱਤੇ ਅਤੇ ਫਿਰ ਬਾਅਦ 'ਚ 2 ਲੱਖ ਰੁਪਿਆ ਕੈਸ਼ ਦਿੱਤਾ। ਇਸ ਤੋਂ ਬਾਅਦ ਸਰੂ ਸਿੰਘ ਨੇ ਉਸ ਨੂੰ ਵਟਸਐਪ 'ਤੇ ਵਰਕ ਵੀਜ਼ੇ ਦੀ ਕਾਪੀ ਭੇਜ ਦਿੱਤੀ। ਜਦੋਂ ਦਿੱਲੀ ਅੰਬੈਸੀ ਨੇ ਵਰਕ ਵੀਜ਼ਾ ਚੈੱਕ ਕੀਤਾ ਤਾਂ ਇਹ ਜਾਅਲੀ ਨਿਕਲਿਆ। ਇਸ ਤੋਂ ਬਾਅਦ ਪੀੜਤ ਵਿਅਕਤੀ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਹੈ। ਫਿਲਹਾਲ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News