ਲੁਧਿਆਣਾ ''ਚ ਪ੍ਰਾਪਰਟੀ ਡੀਲਰ ''ਤੇ ਹੋਈ FIR, ਜਾਣੋ ਪੂਰਾ ਮਾਮਲਾ

Wednesday, Aug 21, 2024 - 03:29 PM (IST)

ਲੁਧਿਆਣਾ (ਗੌਤਮ): ਪ੍ਰਾਪਰਟੀ ਡੀਲਰ ਨੇ ਪਿੰਡ ਲੋਹਾਰਾ ਦੀ ਰਹਿਣ ਵਾਲੀ ਇਕ ਔਰਤ ਨਾਲ 24 ਲੱਖ ਰੁਪਏ ਵਿਚ ਪਲਾਟ ਦਾ ਸੌਦਾ ਕੀਤਾ ਅਤੇ ਬਿਆਨਾ ਵੀ ਲੈ ਲਿਆ, ਪਰ ਬਾਅਦ ਵਿਚ ਉਸ ਨੇ ਰਜਿਸਟ੍ਰੇਸ਼ਨ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਔਰਤ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ। ਥਾਣਾ ਸਦਰ ਦੀ ਪੁਲਸ ਨੇ ਪਿੰਡ ਲੋਹਾਰਾ ਦੀ ਰਹਿਣ ਵਾਲੀ ਜੋਤੀ ਸ਼ਰਮਾ ਦੇ ਬਿਆਨਾਂ 'ਤੇ ਗੁਰਜੀਤ ਰਾਏ ਉਰਫ਼ ਗੁਰਜੀਤ ਕੌਸ਼ਲ ਵਾਸੀ ਫ਼ਤਿਹ ਸਿੰਘ ਨਗਰ ਦੇ ਖ਼ਿਲਾਫ਼ ਭਰੋਸਾ ਤੋੜਨ ਅਤੇ ਧੋਖਾਧੜੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਬੇਸ਼ਰਮੀ ਦੀਆਂ ਹੱਦਾਂ ਪਾਰ! ਘਰ ਆਏ ਜਵਾਈ ਨੇ 12 ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਉਸ ਨਾਲ ਪਿੰਡ ਸੰਗੋਵਾਲ ਵਿਚ ਸਥਿਤ ਇਕ ਪ੍ਰਾਪਰਟੀ ਦਾ 24 ਲੱਖ ਰੁਪਏ ਵਿਚ ਸੌਦਾ ਕੀਤਾ ਅਤੇ 1.5 ਲੱਖ ਰੁਪਏ ਦੀ ਬਿਆਨਾ ਰਾਸ਼ੀ ਲੈ ਲਈ। ਬਾਅਦ ਵਿਚ ਉਸ ਨੇ ਰਜਿਸਟਰੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਬਿਆਨੇ ਦੀ ਰਕਮ ਦੇਣ ਤੋਂ ਵੀ ਇਨਕਾਰ ਕਰ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News