ਸਾਊਥ ਦੇ ਸਰਕਾਰੀ ਅਧਿਕਾਰੀ ਬਣ ਕੇ ਲੁਧਿਆਣਾ ਦੇ ਕਾਰੋਬਾਰੀ ਤੋਂ ਠੱਗ ਲਏ 1.38 ਕਰੋੜ ਰੁਪਏ
Tuesday, Feb 11, 2025 - 04:09 PM (IST)
![ਸਾਊਥ ਦੇ ਸਰਕਾਰੀ ਅਧਿਕਾਰੀ ਬਣ ਕੇ ਲੁਧਿਆਣਾ ਦੇ ਕਾਰੋਬਾਰੀ ਤੋਂ ਠੱਗ ਲਏ 1.38 ਕਰੋੜ ਰੁਪਏ](https://static.jagbani.com/multimedia/2024_12image_13_54_049566264fraud.jpg)
ਲੁਧਿਆਣਾ (ਰਾਜ): ਖ਼ੁਦ ਨੂੰ ਸਾਊਥ ਦੇ ਸਰਕਾਰੀ ਅਧਿਕਾਰੀ ਦੱਸ ਕੇ ਆਡਰ ਦਿਵਾਉਣ ਦਾ ਝਾਂਸਾ ਦੇ ਕੇ ਲੁਧਿਆਣਾ ਦੇ ਕਾਰੋਬਾਰੀ ਤੋਂ 1.38 ਲੱਖ ਰੁਪਏ ਠੱਗ ਲਏ। ਇਸ ਮਾਮਲੇ ਵਿਚ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਸਚਿਨ ਲਾਕਰਾ ਦੀ ਸ਼ਿਕਾਇਤ 'ਤੇ ਮੁਲਜ਼ਮਾਂ 'ਤੇ ਕੇਸ ਦਰਜ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਨੂੰ ਜਲਦ ਮਿਲਣਗੇ 1100-1100 ਰੁਪਏ!
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਚਿਨ ਨੇ ਦੱਸਿਆ ਕਿ ਐੱਮ.ਐੱਸ. ਸ਼ਿਰੀਧਰਨ, ਰਾਜਸ਼ੇਖਰ, ਪੀਮਿਲਾਪੁ, ਰਾਜਾ, ਗੁਡੀਪੱਤੀ ਦੁਰਗਾ ਮਹੇਸ਼, ਏਡਾਨ ਲੇਨ ਬਾਬੂ ਨੇ ਆਪਸ ਵਿਚ ਰਲ਼ ਕੇ ਸਾਜ਼ਿਸ਼ ਤਹਿਤ ਖ਼ੁਦ ਨੂੰ ਤਾਮਿਲਨਾਡੂ, ਕਰਨਾਟਕਾ ਤੇ ਕੇਰਲਾ ਦਾ ਸਰਕਾਰੀ ਅਧਿਕਾਰੀ ਦੱਸਿਆ ਸੀ। ਮੁਲਜ਼ਮਾਂ ਨੇ ਉਸ ਨੂੰ ਆਡਰ ਦਿਵਾਉਣ ਦਾ ਝਾਂਸਾ ਦਿੱਤਾ ਸੀ। ਅਜਿਹਾ ਕਰ ਕੇ ਮੁਲਜ਼ਮਾਂ ਨੇ ਕਰੋੜਾਂ ਰੁਪਏ ਠੱਗ ਲਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8