ਏਜੰਟ ਰਾਹੀਂ ਲਾਇਸੰਸ ਜਾਂ ਅਧਾਰ ਕਾਰਡ ਬਣਵਾਉਣ ਵਾਲੇ ਸਾਵਧਾਨ! ਪਹਿਲਾਂ ਪੜ੍ਹ ਲਓ ਇਹ ਖ਼ਬਰ
Thursday, Jun 06, 2024 - 02:22 PM (IST)
ਸਾਹਨੇਵਾਲ/ਕੁਹਾੜਾ (ਜਗਰੂਪ)- ਲੋਕਾਂ ਨਾਲ ਆਨਲਾਈਨ ਸਾਈਬਰ ਠੱਗੀਆਂ ਤਾਂ ਕਾਫ਼ੀ ਵੱਜਦੀਆਂ ਸਨ, ਜਿਸ ਤੋਂ ਸਮੇਂ-ਸਮੇਂ 'ਤੇ ਪ੍ਰਸ਼ਾਸਨ ਜਾਗਰੂਕ ਕਰਦਾ ਰਹਿੰਦਾ ਹੈ, ਪਰ ਜਦੋਂ ਕਿਸੇ ਨੂੰ ਕੋਲ ਆ ਕੇ ਵਾਰ-ਵਾਰ ਭਰੋਸੇ 'ਚ ਲੈ ਕੇ ਬੈਂਕ ਤੋਂ ਫਰਾਡ ਕਰੇ ਅਤੇ ਨਗਦੀ ਲੈ ਕੇ ਰਫੂਚੱਕਰ ਹੋ ਜਾਵੇ ਤਾਂ ਫਿਰ ਸੋਚਣ ਵਾਲੀ ਗੱਲ ਹੈ। ਅਜਿਹਾ ਹੀ ਇਕ ਮਾਮਲਾ ਥਾਣਾ ਕੂੰਮ ਕਲਾਂ ਦੇ ਇਲਾਕੇ 'ਚ ਸਾਹਮਣੇ ਆਇਆ ਜਿੱਥੇ ਇਕ ਵਿਅਕਤੀ ਨਾਲ 2 ਲੱਖ 55 ਹਜਾਰ ਦੀ ਠੱਗੀ ਮਾਰ ਕੇ ਵਿਅਕਤੀ ਰਫੂਚੱਕਰ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ Black Out! 20 ਘੰਟਿਆਂ ਤੋਂ ਬਿਜਲੀ ਬੰਦ ਹੋਣ ਨਾਲ ਮਚੀ ਹਾਹਾਕਾਰ
ਪਿੰਡ ਬਰਵਾਲਾ ਲੁਧਿਆਣਾ ਦੇ ਰਹਿਣ ਵਾਲੇ ਪਰਮਜੀਤ ਸਿੰਘ ਪੁੱਤਰ ਹਰਨੇਕ ਸਿੰਘ ਤੋਂ ਅਧਾਰ ਕਾਰਡ ਅਤੇ ਜਨਮ ਸਰਟੀਫਿਕੇਟ 'ਚ ਦਰੁੱਸਤੀ ਦੇ ਬਦਲੇ 35 ਹਜਾਰ ਅਤੇ ਲਾਇਸੰਸ ਬਣਾਉਣ ਲਈ 5 ਹਜ਼ਾਰ ਰੁਪਏ ਠੱਗੇ। ਇੱਥੇ ਹੀ ਬਸ ਨਹੀਂ ਸਗੋਂ ਵਾਰ-ਵਾਰ ਮਸ਼ੀਨ 'ਚ ਅੰਗੂਠਾ ਲਗਾ ਕੇ ਬੈਂਕ 'ਚੋਂ 2 ਲੱਖ 15 ਹਜ਼ਾਰ ਰੁਪਏ ਕਢਵਾ ਲਏ। ਇਸ ਠੱਗ ਦੀ ਪਛਾਣ ਉਪਕਾਰ ਸਿੰਘ ਪੁੱਤਰ ਜਗਪਾਲ ਸਿੰਘ ਵਾਸੀ ਮਕਾਨ ਨੰ. 1 ਫਸਟ ਫਲੋਰ ਸਾਹਮਣੇ ਆਂਸਲ ਵਾਈਨ ਸ਼ੌਪ ਭਾਮੀਆਂ ਰੋਡ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8