ਇਰਾਕ ਤੋਂ ਵਾਪਸ ਪਰਤਿਆ ਫਗਵਾੜਾ ਦਾ ਨੌਜਵਾਨ, ਸੁਣਾਈ ਹੱਡਬੀਤੀ

Sunday, Jul 28, 2019 - 07:08 PM (IST)

ਇਰਾਕ ਤੋਂ ਵਾਪਸ ਪਰਤਿਆ ਫਗਵਾੜਾ ਦਾ ਨੌਜਵਾਨ, ਸੁਣਾਈ ਹੱਡਬੀਤੀ

ਫਗਵਾੜਾ (ਜਲੋਟਾ)— ਫਗਵਾੜਾ ਦੇ ਮੁਹੱਲਾ ਕੌਲਸਰ ਤੋਂ ਏਜੰਟਾਂ ਦੇ ਧੋਖੇ 'ਚ ਆ ਕੇ ਇਰਾਕ ਗਿਆ ਕੋਮਲਪ੍ਰੀਤ ਅੱਜ ਸਹੀ ਸਲਾਮਤ ਫਗਵਾੜਾ ਵਾਪਸ ਆ ਗਿਆ ਹੈ। ਪੱਤਰਕਾਰਾਂ ਨਾਲ ਕੋਮਲਪ੍ਰੀਤ ਸਿੰਘ ਨੇ ਇਰਾਕ 'ਚ ਬਿਤਾਏ ਖੱਜਲ-ਖੁਆਰੀ ਦੇ ਦਿਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਹੱਡਬੀਤੀ ਸੁਣਾਉਂਦੇ ਹੋਏ ਕੋਮਲਪ੍ਰੀਤ ਨੇ ਦੱਸਿਆ ਕਿ ਇਰਾਕ 'ਚ ਉਨ੍ਹਾਂ ਨੇ ਬੇਹੱਦ ਦੁਖ ਝੇਲੇ ਹਨ। ਉਨ੍ਹਾਂ ਦੱਸਿਆ ਕਿ ਸਾਲ 2018 'ਚ ਏਜੰਟਾਂ ਦੇ ਜ਼ਰੀਏ 2 ਲੱਖ 50 ਹਜ਼ਾਰ ਰੁਪਏ ਦੇ ਇਰਾਕ ਗਏ ਸਨ। ਉਥੇ ਉਨ੍ਹਾਂ ਦਾ ਆਈਕਾਰਡ ਨਾ ਹੋਣ ਕਰਕੇ ਇਕ ਹੀ ਕਮਰੇ 'ਚ ਹੋਰਾਂ ਪੰਜਾਬੀਆਂ ਦੇ ਨਾਲ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਥੇ ਉਨ੍ਹਾਂ ਨੂੰ ਇਕ ਸਮੇਂ ਹੀ ਰੋਜ਼ੀ-ਰੋਟੀ ਵੀ ਬੇਹੱਦ ਮੁਸ਼ਕਿਲ ਨਾਲ ਮਿਲਦੀ ਸੀ ਅਤੇ ਕਈ ਤਰ੍ਹਾਂ ਦੇ ਤਸ਼ਦੱਦ ਢਾਏ ਜਾਂਦੇ ਸਨ। ਲੋਕਾਂ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਧੋਖਾਬਾਜ਼ ਏਜੰਟਾਂ ਦੇ ਚੱਕਰਾਂ 'ਚ ਫਸ ਕੋਈ ਵੀ ਲੜਕਾ ਕਦੇ ਵਿਦੇਸ਼ ਨਾ ਜਾਵੇ ਕਿਉਂਕਿ ਧੋਖੇਬਾਜ਼ ਏਜੰਟ ਕਹਿੰਦੇ ਕੁਝ ਹਨ ਅਤੇ ਕਰਦੇ ਕੁਝ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ ਭੇਜਣ ਦੌਰਾਨ ਜੋ ਕੁਝ ਵੀ ਏਜੰਟ ਸਾਨੂੰ ਬਾਹਰ ਦੱਸਦੇ ਹਨ, ਹਾਲਾਤ ਉਨ੍ਹਾਂ ਦੇ ਬਿਲਕਲ ਉਲਟ ਹੀ ਹੁੰਦੇ ਹਨ।


author

shivani attri

Content Editor

Related News