ਵਰਕ ਪਰਮਿਟ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੇ 15 ਲੱਖ ਰੁਪਏ, ਮੋਹਾਲੀ ਦੇ ਏਜੰਟ ’ਤੇ ਕੇਸ ਦਰਜ
Monday, Dec 01, 2025 - 12:06 PM (IST)
ਜਲੰਧਰ (ਵਰੁਣ)- ਕੈਨੇਡਾ ਦਾ ਵਰਕ ਪਰਮਿਟ ਬਣਵਾਉਣ ਦਾ ਝਾਂਸਾ ਦੇ ਕੇ ਕਲਾਇੰਟ ਤੋਂ 15 ਲੱਖ ਰੁਪਏ ਠੱਗਣ ਦੇ ਮਾਮਲੇ ਵਿਚ ਮੋਹਾਲੀ ਦੀ ਵੈਂਚਰ ਆਫ਼ ਪੈਸਿਫਿਕ ਇਮੀਗ੍ਰੇਸ਼ਨ ਕੰਪਨੀ ਦੇ ਏਜੰਟ ਖ਼ਿਲਾਫ਼ ਥਾਣਾ ਅੱਠ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਏਜੰਟ ਦੀ ਤਲਾਸ਼ ਲਈ ਪੁਲਸ ਨੇ ਰੇਡ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮਾਧਵ ਪੁੱਤਰ ਰਜਨੀਸ਼ ਚੰਦਰ ਨਿਵਾਸੀ ਹਰਿਨਾਮਦਾਸਪੁਰਾ ਨੇ ਦੱਸਿਆ ਕਿ ਉਸ ਨੇ ਮੋਹਾਲੀ ਦੀ ਵੈਂਚਰ ਆਫ਼ ਪੈਸਿਫਿਕ ਇਮੀਗ੍ਰੇਸ਼ਨ ਕੰਪਨੀ ਵਿਚ ਕੈਨੇਡਾ ਵਰਕ ਪਰਮਿਟ ਲਈ ਅਪਲਾਈ ਕੀਤਾ ਸੀ। ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਉਹ ਉਸ ਨੂੰ ਵਰਕ ਪਰਮਿਟ ’ਤੇ ਕੈਨੇਡਾ ਭੇਜ ਦੇਣਗੇ, ਜਿਸ ਲਈ 15,84,500 ਰੁਪਏ ਮੰਗੇ ਗਏ ਸਨ। ਦੋਸ਼ ਹੈ ਕਿ ਉਸ ਨੇ ਵੱਖ-ਵੱਖ ਸਮਿਆਂ ’ਤੇ ਇਹ ਰਕਮ ਟ੍ਰੈਵਲ ਏਜੰਟਾਂ ਨੂੰ ਦੇ ਦਿੱਤੀ ਸੀ।
ਇਹ ਵੀ ਪੜ੍ਹੋ: ਲਓ ਜੀ ਆ ਗਈਆਂ ਦਸੰਬਰ ਦੀਆਂ ਛੁੱਟੀਆਂ! ਪੰਜਾਬ 'ਚ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਦੋਸ਼ ਹੈ ਕਿ ਤਿੰਨ ਮਹੀਨੇ ਦਾ ਭਰੋਸਾ ਦੇਣ ਦੇ ਬਾਵਜੂਦ ਕਾਫ਼ੀ ਸਮਾਂ ਬੀਤ ਗਿਆ ਪਰ ਨਾ ਤਾਂ ਵਰਕ ਪਰਮਿਟ ਆਇਆ ਅਤੇ ਨਾ ਹੀ ਏਜੰਟ ਨੇ ਕੋਈ ਜਵਾਬ ਦਿੱਤਾ। ਜਿਵੇਂ ਹੀ ਪੀੜਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ, ਲੰਬੀ ਜਾਂਚ ਤੋਂ ਬਾਅਦ ਪੁਲਸ ਨੇ ਅਜੈ ਸਹਿਗਲ ਪੁੱਤਰ ਅਸ਼ਵਨੀ ਸਹਿਗਲ ਨਿਵਾਸੀ ਰਮਨੀਕ ਐਵੇਨਿਊ, ਰਣਦੀਪ ਉਰਫ਼ ਰਿਸ਼ੂ ਪੁੱਤਰ ਸੁਰਿੰਦਰ ਕੁਮਾਰ ਨਿਵਾਸੀ ਗੁਰੂ ਨਾਨਕਪੁਰਾ, ਸੰਨੀ ਤਲਵਾੜ ਪੁੱਤਰ ਮਦਨ ਸਿੰਘ ਨਿਵਾਸੀ ਮਿਲਕ ਕਾਲੋਨੀ, ਧਨਾਸ (ਚੰਡੀਗੜ੍ਹ) ਅਤੇ ਰਾਕੇਸ਼ ਕੁਮਾਰ ਨਿਵਾਸੀ ਐੱਸ. ਏ.ਐਸ. ਨਗਰ ਸਮੇਤ ਚਾਰ ਟ੍ਰੈਵਲ ਏਜੈਂਟਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਗਾਣੇ 'ਬਰੋਟਾ' 'ਤੇ ਨਵਜੋਤ ਸਿੱਧੂ ਨੇ ਬਣਾਈ ਰੀਲ, ਪੰਜਾਬੀ ਗਾਇਕ ਲਈ ਇਨਸਾਫ਼ ਵੀ ਮੰਗਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
