ਇਨਸਾਫ਼ ਲੈਣ ਲਈ ਬਜ਼ੁਰਗ ਕਿਸਾਨ ਰੋ ਕੇ ਕੱਢ ਰਿਹੈ ਪੁਲਸ ਦੇ ਹਾੜੇ

Sunday, Jun 28, 2020 - 03:42 PM (IST)

ਇਨਸਾਫ਼ ਲੈਣ ਲਈ ਬਜ਼ੁਰਗ ਕਿਸਾਨ ਰੋ ਕੇ ਕੱਢ ਰਿਹੈ ਪੁਲਸ ਦੇ ਹਾੜੇ

ਭਿੰਡੀ ਸੈਦਾ (ਗੁਰਜੰਟ) — ਪੁਲਸ ਥਾਣਾ ਭਿੰਡੀ ਸੈਦਾ ਅਧੀਨ ਆਉਂਦੇ ਪਿੰਡ ਛੰਨ ਕੋਹਲੀ ਵਿਖੇ ਬੈਂਕ 'ਚੋਂ 4 ਲੱਖ ਰਪਏ ਕੱਢਵਾ ਕੇ ਵਾਪਸ ਘਰ ਆ ਰਹੇ ਕਿਸਾਨ ਨਾਲ ਕੁੱਝ ਵਿਅਕਤੀਆਂ ਵੱਲੋਂ ਕੁੱਟਮਾਰ ਕਰਕੇ ਪੈਸੇ ਖੋਹ ਲਏ ਗਏ। ਇਸ ਮਾਮਲੇ ਨੂੰ ਕਰੀਬ 14 ਦਿਨ ਬੀਤ ਗਏ ਹਨ ਪਰ ਬਜ਼ੁਰਗ ਕਿਸਾਨ ਇਨਸਾਫ਼ ਪਾਉਣ ਖਾਤਿਰ ਭਿੰਡੀ ਸੈਦਾ ਪੁਲਸ ਦੇ ਹਾੜੇ ਕੱਢ ਰਿਹਾ ਹੈ ਅਤੇ ਪੁਲਸ ਅਧਿਕਾਰੀ ਕਾਰਵਾਈ ਕਰਨ ਦੀ ਬਜਾਏ ਇਸ ਬਜ਼ੁਰਗ ਨਾਲ ਟਾਲਮਟੋਲ ਕਰਦੇ ਹੋਏ ਦਿੱਸ ਰਹੇ ਹਨ।
ਇਹ ਵੀ ਪੜ੍ਹੋ: ਲਾਪਤਾ ਹੋਈਆਂ ਬੱਚੀਆਂ ਦੀ ਘਰਾਂ 'ਚ ਭਾਲ ਕਰਦੀ ਰਹੀ ਪੁਲਸ, ਜਦ ਕਾਰ 'ਚ ਵੇਖਿਆ ਤਾਂ ਉੱਡੇ ਹੋਸ਼

PunjabKesari
ਕਿਸਾਨ ਨੇ ਸੁਣਾਈ ਆਪ ਬੀਤੀ
ਕਿਸਾਨ ਵਿਰਸਾ ਸਿੰਘ ਦੋਸ਼ ਲਗਾਏ ਕਿ ਉਹ ਆਪਣੇ ਬੈਂਕ ਖਾਤੇ 'ਚੋਂ 4 ਲੱਖ ਰੁਪਏ ਕੱਢਵਾ ਕੇ ਆਪਣੇ ਪਿੰਡ ਆ ਰਿਹਾ ਸੀ ਤਾਂ ਰਸਤੇ 'ਚ 5 ਵਿਅਕਤੀਆਂ ਵੱਲੋਂ ਉਸ ਦਾ ਰਸਤਾ ਰੋਕ ਕੇ ਪੈਸੇ ਖੋਹ ਲਏ ਅਤੇ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲਸ ਥਾਣਾ ਭਿੰਡੀ ਸੈਦਾ ਵਿਖੇ ਦਰਖ਼ਾਸਤ ਦੇਣ ਦੇ ਬਾਵਜੂਦ ਵੀ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀੜਤ ਦਾ ਕਹਿਣਾ ਕਿ ਉਲਟਾ ਐੱਸ. ਐੱਚ. ਓ. ਭਿੰਡੀ ਸੈਦਾ ਮੈਨੂੰ ਇਨਸਾਫ ਮੰਗਣ 'ਤੇ ਦੱਬਕੇ ਮਾਰਦਾ ਹੈ ਅਤੇ ਕਹਿੰਦਾ ਕਿ ਕਾਰਵਾਈ ਕਰਵਾਉਣੀ ਹੈ ਤਾਂ ਮੰਤਰੀ ਸਾਬ ਦਾ ਫੋਨ ਕਰਵਾਓ। ਪੀੜਤ ਕਿਸਾਨ ਨੇ ਪੰਜਾਬ ਸਰਕਾਰ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਪਾਸੋ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ:  ਫਗਵਾੜਾ ਗੇਟ ਗੋਲੀਕਾਂਡ ਦੀ ਸਾਹਮਣੇ ਆਈ CCTV ਫੁਟੇਜ, ਹਰਿਆਣਾ ਪੁਲਸ ਦੀ ਕਹਾਣੀ ਦਾ ਖੁੱਲ੍ਹਿਆ ਰਾਜ਼

PunjabKesari
ਉਥੇ ਹੀ ਇਸ ਮਾਮਲੇ ਸਬੰਧੀ ਬਜ਼ੁਰਗ ਦੀ ਪਤਨੀ ਨੇ ਕਿਹਾ ਕਿ ਸਾਨੂੰ ਇਨਸਫ਼ ਮਿਲਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਕਾਰਵਾਈ ਨਾ ਹੋਣ 'ਤੇ ਜੇਕਰ ਕਿਸੇ ਨੇ ਕੁਝ ਕਰ ਲਿਆ ਤਾਂ ਇਸ ਦੇ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ।

PunjabKesari
ਇਸ ਸਬੰਧੀ ਥਾਣਾ ਭਿੰਡੀ ਸੈਦਾ ਦੇ ਮੁਖੀ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

PunjabKesari
ਇਹ ਵੀ ਪੜ੍ਹੋ​​​​​​​:  ਗੁਰਦਾਸਪੁਰ 'ਚ ਖ਼ੌਫ਼ਨਾਕ ਵਾਰਦਾਤ, ਪ੍ਰੇਮੀ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢੀ ਵਿਆਹੁਤਾ ਪ੍ਰੇਮਿਕਾ


author

shivani attri

Content Editor

Related News