ਧੋਖਾਧੜੀ ਦੇ ਮਾਮਲੇ ''ਚ 3 ਦੋਸ਼ੀ ਗ੍ਰਿਫਤਾਰ

Sunday, Jun 10, 2018 - 04:06 PM (IST)

ਮੰਡੀ ਗੋਬਿੰਦਗੜ੍ਹ (ਮੱਗੋ)—ਪਟਿਆਲਾ ਪੁਲਸ ਦੇ ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਵਲੋਂ ਅੱਜ ਰਾਤ ਸ਼ਾਸਤਰੀ ਨਗਰ ਨਿਵਾਸੀ ਇਕ ਉਦਯੋਗਿਕ ਘਰਾਣੇ ਦੇ ਨਿਵਾਸ 'ਤੇ ਛਾਪੇਮਾਰੀ ਕਰਕੇ 3 ਉਦਯੋਗਪਤੀਆਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਉਦਯੋਗਪਤੀਆਂ 'ਤੇ ਪਟਿਆਲਾ ਪੁਲਸ ਵਲੋਂ ਧੋਖਾਧੜੀ ਦੀ ਧਾਰਾ 420 ਅਧੀਨ  ਮੁਕਦਮਾ ਦਰਜ ਕੀਤਾ ਗਿਆ ਸੀ।
ਇਸ ਸਬੰਧੀ ਮੁੱਖ ਥਾਣਾ ਮੁਨਸ਼ੀ ਬਲਵਿੰਦਰ ਸਿੰਘ ਦੇ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਪੁਲਸ ਵਲੋਂ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ 'ਚ ਉਦਯੋਗਪਤੀਆਂ ਨੂੰ ਗ੍ਰਿਫਤਾਰ ਕਰਨ ਲਈ ਦਬਿਸ਼ ਦਿੱਤੇ ਜਾਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਸ ਪਾਰਟੀ ਕਰੀਬ 8 ਵਜੇ ਸਵੇਰੇ ਵਾਪਸ ਰਵਾਨਾ ਹੋਈ। ਕਿਨ੍ਹਾਂ ਉਦਯੋਗਪਤੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ, ਇਸ ਸਬੰਧੀ ਉਨ੍ਹਾਂ ਕਿਹਾ ਕਿ ਸਾਡੇ ਕੋਲ ਸਿਰਫ ਇੰਨੀ ਜਾਣਕਾਰੀ ਹੁੰਦੀ ਹੈ ਕਿ ਕਿਹੜੀ ਪੁਲਸ ਪਾਰਟੀ ਨੇ ਛਾਪੇਮਾਰੀ ਕੀਤੀ। ਇਸ ਦੌਰਾਨ ਕਿੰਨਾ ਦੀ ਗ੍ਰਿਫਤਾਰੀ ਹੋਈ, ਇਸ ਸਬੰਧੀ ਜਾਣਕਾਰੀ ਦੇਣਾ ਜ਼ਰੂਰੀ ਨਹੀਂ ਹੈ।


Related News