ਕੈਨੇਡਾ ਭੇਜਣ ਦੇ ਨਾਮ ''ਤੇ ਮਾਰੀ 14 ਲੱਖ ਦੀ ਠੱਗੀ, ਮਾਮਲਾ ਦਰਜ

Monday, Jan 22, 2018 - 05:52 PM (IST)


ਮੋਗਾ (ਅਜ਼ਾਦ) - ਥਾਣਾ ਬਾਘਾਪੁਰਾਣਾ ਪੁਲਸ ਵੱਲੋਂ ਪਿੰਡ ਮਾਹਲਾ ਕਲਾਂ ਨਿਵਾਸੀ ਇਕ ਵਿਅਕਤੀ ਨੂੰ ਕੈਨੇਡਾ ਭੇਜਣ ਦੇ ਨਾਮ 'ਤੇ ਉਸ ਤੋਂ 14 ਲੱਖ ਰੁਪਏ ਠੱਗਣ ਦੇ ਦੋਸ਼ 'ਚ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜ਼ਿਲਾ ਪੁਲਸ ਮੁਖੀ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਬਲਕਰਨ ਸਿੰਘ ਪੁੱਤਰ ਗੁਰਤੇਜ ਸਿੰਘ ਨਿਵਾਸੀ ਮਾਹਲਾ ਕਲਾਂ ਨੇ ਕਿਹਾ ਕਿ ਉਸ ਨੇ ਕੈਨੇਡਾ ਜਾਣਾ ਸੀ। ਉਸਦੀ ਗੱਲਬਾਤ ਨਵਰੀਤ ਸਿੰਘ ਗਿੱਲ ਪੁੱਤਰ ਭਜਨ ਸਿੰਘ ਨਿਵਾਸੀ ਜੁਝਾਰ ਸਿੰਘ ਨਗਰ ਚੱਕੀ ਵਾਲੀ ਗਲੀ ਮੋਗਾ ਅਤੇ ਪ੍ਰਕਾਸ਼ ਉਰਫ ਪਿੰਕਾ ਨਿਵਾਸੀ ਦੁਸਾਂਝ ਰੋਡ ਨੇੜੇ ਸੈਕਰਟ ਹਾਰਟ ਸਕੂਲ ਮੋਗਾ ਨਾਲ ਗੱਲਬਾਤ ਹੋਈ।
ਦੋਸ਼ੀਆਂ ਨੇ ਉਸ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 14 ਲੱਖ ਰੁਪਏ, ਪਾਸਪੋਰਟ ਲੈ ਲਏ। ਜਦ ਉਸਨੇ ਦੋਸ਼ੀਆਂ ਨਾਲ ਵਿਦੇਸ਼ ਜਾਣ ਦੀ ਗੱਲ ਕਹੀ ਤਾਂ ਉੁਹ ਉਸ ਨੂੰ ਟਾਲ-ਮਟੋਲ ਕਰਦੇ ਰਹੇ। ਸ਼ਿਕਾਇਤ ਕਰਤਾ ਨੇ ਕਿਹਾ ਕਿ ਦੋਸ਼ੀਆਂ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ 14 ਲੱਖ ਰੁਪਏ ਅਤੇ ਪਾਸਪੋਰਟ ਦੇ ਇਲਾਵਾ ਜ਼ਰੂਰੀ ਦਸਤਾਵੇਜ਼ ਵਾਪਸ ਨਹੀਂ ਕੀਤੇ। ਜ਼ਿਲਾ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਡੀ. ਐੱਸ. ਪੀ. ਆਈ ਮੋਗਾ ਨੂੰ ਸੌਂਪੀ। ਪੁਲਸ ਵੱਲੋਂ ਕੀਤੀ ਜਾਂਚ 'ਚ ਸ਼ਿਕਾਇਤ ਕਰਤਾ ਬਲਕਰਨ ਸਿੰਘ ਦੀ ਸ਼ਿਕਾਇਤ ਸਹੀ ਪਾਏ ਜਾਣ ਉਪਰੰਤ ਦੋਸ਼ੀ ਨਵਰੀਤ ਸਿੰਘ ਗਿੱਲ ਅਤੇ ਓਮ ਪ੍ਰਕਾਸ਼ ਖਿਲਾਫ ਥਾਣਾ ਬਾਘਾਪੁਰਾਣਾ 'ਚ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ।
ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ, ਜਿਨ੍ਹਾਂ ਦੀ ਤਲਾਸ਼ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
 


Related News