ਭਰਾ ਦੇ ਜਾਅਲੀ ਦਸਤਖਤ ਕਰ ਕੇ ਵਕਾਲਤਨਾਮਾ ਕੋਰਟ ''ਚ ਕੀਤਾ ਪੇਸ਼, 3 ਖਿਲਾਫ ਮਾਮਲਾ ਦਰਜ

Thursday, Jan 18, 2018 - 12:04 PM (IST)

ਭਰਾ ਦੇ ਜਾਅਲੀ ਦਸਤਖਤ ਕਰ ਕੇ ਵਕਾਲਤਨਾਮਾ ਕੋਰਟ ''ਚ ਕੀਤਾ ਪੇਸ਼, 3 ਖਿਲਾਫ ਮਾਮਲਾ ਦਰਜ

ਰਾਜਪੁਰਾ (ਮਸਤਾਨਾ)-ਜ਼ਮੀਨ ਜਾਇਦਾਦ ਸਬੰਧੀ ਕੋਰਟ ਵਿਚ ਕੇਸ ਕਰਨ ਲਈ 3 ਭਰਾਵਾਂ ਨੇ ਚੌਥੇ ਦੀ ਗੈਰਹਾਜ਼ਰੀ 'ਚ ਉਸ ਦੇ ਜਾਅਲੀ ਦਸਤਖਤ ਕਰ ਕੇ ਵਕਾਲਤਨਾਮਾ ਕੋਰਟ ਵਿਚ ਪੇਸ਼ ਕਰ ਦਿੱਤਾ, ਜਿਸ ਕਾਰਨ ਥਾਣਾ ਸਿਟੀ ਦੀ ਪੁਲਸ ਨੇ ਚੌਥੇ ਭਰਾ ਦੀ ਸ਼ਿਕਾਇਤ 'ਤੇ ਤਿੰਨਾਂ ਭਰਾਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 
ਥਾਣਾ ਸਿਟੀ ਵਿਚ ਤਾਇਨਾਤ ਸਬ-ਇੰਸਪੈਕਟਰ ਕੰਵਰਪਾਲ ਨੇ ਦੱਸਿਆ ਕਿ ਅੰਬਾਲਾ ਵਾਸੀ ਗੁਰਮੀਤ ਸਿੰਘ ਪੁੱਤਰ ਕਾਕਾ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਰਾਜਪੁਰਾ ਦੇ ਪਿੰਡ ਚਮਾਰੂ ਵਾਸੀ ਉਸ ਦੇ ਤਿੰਨ ਸਕੇ ਭਰਾਵਾਂ ਬਲਜਿੰਦਰ ਸਿੰਘ, ਅਵਤਾਰ ਸਿੰਘ ਤੇ ਬਲਕਾਰ ਸਿੰਘ ਨੇ ਜ਼ਮੀਨ-ਜਾਇਦਾਦ ਸਬੰਧੀ ਕੋਰਟ ਵਿਚ ਮੁਕੱਦਮਾ ਦਾਇਰ ਕਰਨਾ ਸੀ, ਜਿਸ ਕਾਰਨ 3 ਭਰਾਵਾਂ ਨੇ ਤਾਂ ਵਕਾਲਤ ਨਾਮੇ 'ਤੇ ਆਪਣੇ-ਆਪਣੇ ਦਸਤਖਤ ਕਰ ਦਿੱਤੇ ਪਰ ਮੈਨੂੰ ਦੱਸੇ ਬਿਨਾਂ ਹੀ ਮੇਰੀ ਗੈਰ-ਹਾਜ਼ਰੀ ਵਿਚ ਵਕਾਲਤ ਨਾਮੇ 'ਤੇ ਮੇਰੇ ਜਾਅਲੀ ਦਸਤਖਤ ਕਰ ਕੇ ਕੋਰਟ ਵਿਚ ਪੇਸ਼ ਕਰ ਦਿੱਤੇ, ਜਿਸ ਕਾਰਨ ਪੁਲਸ ਨੇ ਗੁਰਮੀਤ ਸਿੰਘ ਦੀ ਸ਼ਿਕਾਇਤ 'ਤੇ ਉਕਤ ਤਿੰਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News