ਧੋਖਾਦੇਹੀ ਦੇ ਮਾਮਲੇ ''ਚ ਇਕ ਖਿਲਾਫ ਕੇਸ ਦਰਜ
Sunday, Dec 24, 2017 - 02:47 PM (IST)
ਅਬੋਹਰ (ਸੁਨੀਲ) - ਪਿੰਡ ਨਿਹਾਲਖੇੜਾ ਵਾਸੀ ਇਕ ਵਿਅਕਤੀ ਵੱਲੋਂ ਜ਼ਮੀਨ ਵੇਚਣ ਦੇ ਨਾਂ 'ਤੇ ਧੋਖਾਦੇਹੀ ਦੇ ਮਾਮਲੇ ਵਿਚ ਥਾਣਾ ਸਦਰ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੇਸਰਾਜ ਪੁੱਤਰ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਪਿੰਡ ਦੇ ਹੀ ਦਾਤਾ ਰਾਮ ਪੁੱਤਰ ਬਾਲੂਰਾਮ ਨੇ ਬੀਤੇ ਮਹੀਨੇ ਉਸ ਨੂੰ ਜ਼ਮੀਨ ਵੇਚਣ ਦੇ ਇਵਜ ਵਿਚ 1 ਲੱਖ 35 ਹਜ਼ਾਰ ਰੁਪਏ ਲਏ ਸੀ ਪਰ ਉਸ ਨੇ ਸਮੇਂ 'ਤੇ ਨਾ ਤਾਂ ਰਜਿਸਟਰੀ ਕਰਵਾਈ ਅਤੇ ਨਾ ਹੀ ਰੁਪਏ ਵਾਪਸ ਕੀਤੇ। ਜਿਸ 'ਤੇ ਪੁਲਸ ਨੇ ਦਾਤਾਰਾਮ ਖਿਲਾਫ ਕੇਸ ਦਰਜ ਕਰ ਲਿਆ ਹੈ।
