28 ਲੱਖ ਦੀ ਠੱਗੀ ਮਾਰਨ ਦੇ ਦੋਸ਼ ''ਚ ਇਕ ਔਰਤ ਵਿਰੁੱਧ ਕੇਸ ਦਰਜ
Monday, Oct 16, 2017 - 05:10 PM (IST)
ਸੰਗਰੂਰ(ਵਿਵੇਕ ਸਿੰਧਵਾਨੀ,ਗੋਇਲ)— 28 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਪੁਲਸ ਨੇ ਇਕ ਔਰਤ ਵਿਰੁੱਧ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਸ ਕੋਲ ਹਰਵਿੰਦਰ ਸਿੰਘ ਪੁੱਤਰ ਕਿਸ਼ੋਰ ਚੰਦ ਵਾਸੀ ਧੂਰੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੁਲਦੀਪ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਧੂਰੀ ਇਸ ਦੇ ਨਾਬਾਲਗ ਬੱਚਿਆਂ ਦੇ ਨਾਮ 'ਤੇ 15 ਵਿੱਘੇ 12 ਵਿਸਵੇ ਜ਼ਮੀਨ ਸੀ। ਮੇਰੇ ਨਾਮ 'ਤੇ ਬਿਆਨਾਂ ਕਰਵਾ ਦਿੱਤਾ। ਇਸ ਦੇ ਬਾਅਦ ਇਕ ਹੋਰ ਵਿਅਕਤੀ ਬਲਵੀਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਈਸੀ ਨਾਲ ਕੀਤਾ ਅਤੇ ਮਾਣਯੋਗ ਅਦਾਲਤ ਵੱਲੋਂ ਨਾਬਾਲਗ ਬੱਚਿਆਂ ਦੀ ਜ਼ਮੀਨ ਮੇਰੇ ਵੱਲੋਂ ਵੇਚੇ ਜਾਣ ਦੀ ਮਨਜ਼ੂਰੀ ਦੀ ਗਲਤ ਵਰਤੋਂ ਕਰਕੇ ਇਸ ਜ਼ਮੀਨ ਦੀ ਰਜਿਸਟਰੀ ਕਿਸੇ ਹੋਰ ਨਾਮ ਕਰਵਾ ਦਿੱਤੀ ਅਤੇ ਮੇਰੇ ਤੋਂ ਲਏ ਬਿਆਨੇ ਦੀ ਰਕਮ ਜਿਸ ਦੀ ਕੁੱਲ ਰਾਸ਼ੀ 28 ਲੱਖ ਰੁਪਏ ਬਣਦੀ ਸੀ ਠੱਗੀ ਮਾਰ ਲਈ। ਹਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੁਲਦੀਪ ਕੌਰ ਵਿਰੁੱਧ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
