ਆਨਲਾਈਨ ਕਾਰੋਬਾਰ ਦੇ ਚੱਕਰ ’ਚ 1.20 ਕਰੋੜ ਦੀ ਠੱਗੀ

Sunday, Oct 20, 2024 - 09:47 AM (IST)

ਆਨਲਾਈਨ ਕਾਰੋਬਾਰ ਦੇ ਚੱਕਰ ’ਚ 1.20 ਕਰੋੜ ਦੀ ਠੱਗੀ

ਬਠਿੰਡਾ (ਸੁਖਵਿੰਦਰ) : ਥਾਣਾ ਸਾਈਬਰ ਕ੍ਰਾਈਮ ਦੀ ਪੁਲਸ ਨੇ ਆਨਲਾਈਨ ਕਾਰੋਬਾਰ ਦੇ ਮਾਮਲੇ ’ਚ ਇਕ ਵਿਅਕਤੀ ਨਾਲ 1.20 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਵਾਸੀ ਗੁਰੂ ਕੀ ਨਗਰੀ ਨੇ ਸਾਈਬਰ ਕ੍ਰਾਇਮ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਹਾਲ ਹੀ ਵਿਚ ਐਲੋਨ ਮਸਕ ਅਤੇ ਇੰਫੋਸਿਸ ਦੇ ਚੇਅਰਮੈਨ ਨਾਰਾਇਣ ਮੂਰਤੀ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਕਾਰੋਬਾਰ ਬਾਰੇ ਇਕ ਵੀਡੀਓ ਦੇਖੀ ਸੀ।

ਇਸ ਤੋਂ ਬਾਅਦ ਉਸਨੇ ਉਕਤ ਆਨਲਾਈਨ ਕਾਰੋਬਾਰ ਵਿਚ 200 ਡਾਲਰ ਦਾ ਨਿਵੇਸ਼ ਕੀਤਾ, ਜਿਸ ਤੋਂ ਉਸਨੂੰ 100 ਡਾਲਰ ਦਾ ਮੁਨਾਫ਼ਾ ਹੋਇਆ। ਬਾਅਦ ਵਿਚ ਉਸ ਨੇ ਇਸ ਵਿਚ 1.20 ਕਰੋੜ ਰੁਪਏ ਦਾ ਨਿਵੇਸ਼ ਕੀਤਾ, ਜਿਸ ’ਚੋਂ ਉਸ ਨੂੰ ਕੋਈ ਪੈਸਾ ਵਾਪਸ ਨਹੀਂ ਮਿਲਿਆ। ਬਾਅਦ ’ਚ ਵਾਰ-ਵਾਰ ਬੇਨਤੀ ਕਰਨ ’ਤੇ ਉਕਤ ਕਾਰੋਬਾਰ ਦੇ ਸੰਚਾਲਕ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਸਿਰਫ 500 ਡਾਲਰ ਹੀ ਵਾਪਸ ਭੇਜ ਦਿੱਤੇ, ਜਦਕਿ ਬਾਕੀ ਪੈਸੇ ਉਸ ਨੂੰ ਵਾਪਸ ਨਹੀਂ ਕੀਤੇ ਗਏ। ਅਜਿਹਾ ਕਰ ਕੇ ਮੁਲਜ਼ਮਾਂ ਨੇ ਉਸ ਨਾਲ 1.20 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News