ਜਾਅਲੀ ਵੀਜ਼ਾ ਤੇ ਟਿਕਟਾਂ ਦੇ ਕੇ 12 ਲੱਖ ਦੀ ਠੱਗੀ, ਔਰਤ ’ਤੇ ਮੁਕੱਦਮਾ ਦਰਜ
Monday, Mar 11, 2024 - 05:12 PM (IST)

ਫ਼ਰੀਦਕੋਟ (ਰਾਜਨ) : ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਸਥਾਨਕ ਥਾਣਾ ਸਿਟੀ ਵਿਖੇ ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀ ਇੱਕ ਔਰਤ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ 'ਚ ਸੁਖਜਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਰਾਜੋਵਾਲਾ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਸ਼ਿਕਾਇਤ ਦਿੱਤੀ ਹੈ।
ਉਸ ਨੇ ਦੋਸ਼ ਲਗਾਇਆ ਸੀ ਕਿ ਵਰਜਿੰਦਰ ਕੌਰ ਪਤਨੀ ਗੁਰਪਰਮ ਸਿੰਘ ਵਾਸੀ ਸੁਨੇਰ (ਫਿਰੋਜਪੁਰ) ਨੇ ਉਸ ਨੂੰ ਅਤੇ ਉਸਦੇ ਭਰਾ ਨੂੰ ਵਿਦੇਸ਼ ਭੇਜਣ ਲਈ 12 ਲੱਖ ਰੁਪਏ ਲੈ ਲਏ। ਇਸ ਤੋਂ ਬਾਅਦ ਜਾਅਲੀ ਵੀਜ਼ਾ ਅਤੇ ਟਿਕਟਾਂ ਦੇ ਕੇ ਉਕਤ ਰਕਮ ਦੀ ਠੱਗੀ ਮਾਰੀ ਹੈ।