ATM ਕਾਰਡ ਬਦਲ ਔਰਤ ਦੇ ਖ਼ਾਤੇ ''ਚੋਂ ਕੱਢਵਾਏ ਲੱਖਾਂ, ਕੇਸ ਦਰਜ

Monday, Jan 08, 2024 - 02:04 PM (IST)

ATM ਕਾਰਡ ਬਦਲ ਔਰਤ ਦੇ ਖ਼ਾਤੇ ''ਚੋਂ ਕੱਢਵਾਏ ਲੱਖਾਂ, ਕੇਸ ਦਰਜ

ਸਾਹਨੇਵਾਲ, ਕੁਹਾੜਾ (ਜਗਰੂਪ) : ਏ. ਟੀ. ਐੱਮ. ਤੋਂ ਪੈਸੇ ਕੱਢਵਾਉਣ ਲਈ ਗਈ ਇਕ ਔਰਤ ਨੂੰ ਗੱਲਾਂ 'ਚ ਲਗਾ ਕੇ ਏ. ਟੀ. ਐੱਮ. ਕਾਰਡ ਬਦਲ ਲੱਖਾਂ ਰੁਪਏ ਕਢਵਾਉਣ ਵਾਲੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਥਾਣਾ ਸਾਹਨੇਵਾਲ ਪੁਲਸ ਨੇ ਚੋਰੀ ਅਤੇ ਧੋਖਾਧੜੀ ਦੇ ਦੋਸਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਨੀਲਮ ਪਤਨੀ ਅਨਿਲ ਕੁਮਾਰ ਵਾਸੀ ਹਰਾ ਕਾਲੋਨੀ, ਸਾਹਨੇਵਾਲ ਖੁਰਦ ਨੇ ਦੱਸਿਆ ਕਿ ਬੀਤੀ 6 ਜਨਵਰੀ ਨੂੰ ਉਹ ਸਾਹਨੇਵਾਲ ਮੁੱਖ ਚੌਂਕ 'ਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ਤੋਂ ਪੈਸੇ ਕੱਢਵਾਉਣ ਲਈ ਗਈ ਸੀ।

ਜਿਥੇ ਇਕ ਵਿਅਕਤੀ ਪਹਿਲਾਂ ਹੀ ਮੌਜੂਦ ਸੀ। ਉਸਨੇ ਨੀਲਮ ਨੂੰ ਗੱਲਾਂ 'ਚ ਲਗਾ ਕੇ ਏ. ਟੀ. ਐੱਮ. ਕਾਰਡ ਬਦਲ ਲਿਆ ਅਤੇ ਬਾਅਦ 'ਚ ਉਸਦੇ ਖਾਤੇ 'ਚੋਂ 1 ਲੱਖ 99 ਹਜ਼ਾਰ 997 ਰੁਪਏ ਕਢਵਾ ਲਏ। ਜਿਸਦੇ ਬਾਅਦ ਥਾਣਾ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਏ. ਟੀ. ਐੱਮ. 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਘਾਲਣੀ ਸ਼ੁਰੂ ਕਰ ਦਿੱਤੀ ਹੈ।
 
 


author

Babita

Content Editor

Related News