2-2 ਹਜ਼ਾਰ ਦੇ ਨਕਲੀ ਨੋਟ ਚਲਾ ਕੇ ਠੱਗੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ
Wednesday, Jun 27, 2018 - 03:04 AM (IST)
ਪਠਾਨਕੋਟ, (ਸ਼ਾਰਦਾ)- ਸ਼ਹਿਰ ਵਾਸੀਆਂ ਦੀ ਸੂਝ-ਬੂਝ ਨਾਲ ਦੁਕਾਨਦਾਰਾਂ ਨੇ ਲੋਕਾਂ ਨਾਲ ਹਾਈ ਪ੍ਰੋਫਾਈਲ ਤਰੀਕੇ ਨਾਲ ਠੱਗੀ ਮਾਰਨ ਵਾਲੀਅਾਂ 2 ਅੌਰਤਾਂ ਸਮੇਤ 1 ਵਿਅਕਤੀ ਨੂੰ ਕਾਬੂ ਕਰ ਕੇ ਥਾਣਾ ਡਵੀਜ਼ਨ ਨੰ. 1 ਦੀ ਪੁਲਸ ਹਵਾਲੇ ਕਰ ਦਿੱਤਾ ਹੈ। ®ਜਾਣਕਾਰੀ ਦਿੰਦਿਅਾਂ ਪੀਡ਼ਤ ਦੁਕਾਨਦਾਰ ਅਮਿਤ ਅਰੋਡ਼ਾ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਿਚ ਦੋ ਅੌਰਤਾਂ ਆਈਆਂ ਅਤੇ ਉਨ੍ਹਾਂ ਤੋਂ ਖਿਡੌਣੇ ਖਰੀਦੇ ਤੇ ਸਾਮਾਨ ਦੇ ਪੈਸੇ ਦੇਣ ਲਈ ਉਨ੍ਹਾਂ ਨੇ ਦੁਕਾਨਦਾਰ ਨੂੰ 2 ਹਜ਼ਾਰ ਰੁਪਏ ਦਾ ਨੋਟ ਦਿੱਤਾ ਅਤੇ ਦੁਕਾਨਦਾਰ ਨੇ ਉਸ ਨੂੰ ਸਾਢੇ 1200 ਰੁਪਏ ਵਾਪਸ ਕਰ ਦਿੱਤੇ। ਦੁਕਾਨਦਾਰ ਅਮਿਤ ਜੋਲੀ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਿਚੋਂ ਉਕਤ ਅੌਰਤਾਂ ਵੱਲੋਂ ਲੇਡੀਜ਼ ਸਾਮਾਨ ਜਿਸ ਦੀ ਕੀਮਤ 700 ਰੁਪਏ ਬਣਦੀ ਸੀ, ਖਰੀਇਆ ਗਿਅਾ ਤੇ ਉਨ੍ਹਾਂ ਪੈਸੇ ਦੇਣ ਲਈ 2 ਹਜ਼ਾਰ ਰੁਪਏ ਦਾ ਨੋਟ ਦਿੱਤਾ ਤਾਂ ਉਸ ਨੇ ਅੌਰਤਾਂ ਨੂੰ 1300 ਰੁਪਏ ਵਾਪਸ ਦਿੱਤੇ। ਪੀਡ਼ਤ ਦੁਕਾਨਦਾਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਨੋਟ ਨੂੰ ਬਾਅਦ ਵਿਚ ਦੇਖਿਆ ਤਾਂ ਨੋਟ ਨਕਲੀ ਪਾਇਆ ਗਿਆ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਨਕਲੀ ਨੋਟ ਹੋਣ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਉਕਤ ਅੌਰਤਾਂ ਜੋ ਕਿ ਗੱਡੀ ਵਿਚ ਆਈਆਂ ਸਨ, ਦਾ ਪਿੱਛਾ ਕਰਦੇ ਹੋਏ ਉਨ੍ਹਾਂ ਨੇ ਖਾਨਪੁਰ ਤੋਂ ਸੁਜਾਨਪੁਰ ਜਾਂਦੇ ਮਾਰਗ ’ਤੇ ਗੱਡੀ ਰੋਕ ਲਈ ਅਤੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਡਵੀਜ਼ਨ ਨੰ. 1 ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਗੱਡੀ ਸਮੇਤ ਤਿੰਨਾਂ ਨੂੰ ਕਾਬੂ ਕਰ ਕੇ ਥਾਣੇ ਵਿਚ ਲੈ ਗਈ। ਪੀਡ਼ਤ ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦਿਅਾਂ ਕਿਹਾ ਕਿ ਉਕਤ ਗਿਰੋਹ ਤੋਂ ਸਖ਼ਤੀ ਨਾਲ ਪੁੱਛਗਿਛ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਬਾਕੀ ਦੁਕਾਨਦਾਰ ਇਨ੍ਹਾਂ ਦੀ ਠੱਗੀ ਦਾ ਸ਼ਿਕਾਰ ਨਾ ਹੋ ਸਕਣ।
