ਧੋਖਾਦੇਹੀ ਕਰਨ ਵਾਲੇ ਕਮਲਜੀਤ ਕਲਸੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਅੰਬਾਲਾ ਜੇਲ ਤੋਂ ਅਬੋਹਰ ਲੈ ਕੇ ਆਈ ਪੁਲਸ

Thursday, Jul 26, 2018 - 12:14 AM (IST)

ਧੋਖਾਦੇਹੀ ਕਰਨ ਵਾਲੇ ਕਮਲਜੀਤ ਕਲਸੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਅੰਬਾਲਾ ਜੇਲ ਤੋਂ ਅਬੋਹਰ ਲੈ ਕੇ ਆਈ ਪੁਲਸ

ਅਬੋਹਰ(ਸੁਨੀਲ)–ਨਗਰ ਥਾਣਾ ਦੇ ਸਹਾਇਕ ਸਬ-ਇੰਸਪੈਕਟਰ ਗੁਰਨਾਮ ਸਿੰਘ ਨੇ ਸੀਨੀਅਰ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ਤੋਂ ਧੋਖਾਦੇਹੀ ਦੇ ਮਾਮਲੇ ’ਚ ਕਮਲਜੀਤ ਕਲਸੀ ਪੁੱਤਰ ਸਰਬਚਨ ਸਿੰਘ ਕਲਸੀ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਵਾਏ। ਕਲਸੀ ਧੋਖਾਦੇਹੀ  ਦੇ ਮਾਮਲੇ ’ਚ ਅੰਬਾਲਾ ਜੇਲ ’ਚ ਬੰਦ ਸੀ। ਸਹਾਇਕ ਸਬ-ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ। ਇਸ ਮਾਮਲੇ ’ਚ ਉਸ ਦਾ ਪੁੱਤਰ ਗੁਰਿੰਦਰ ਕਲਸੀ ਅਤੇ ਪਤਨੀ ਪ੍ਰੀਤ ਕਲਸੀ ਹਾਲੇ ਫਰਾਰ ਦੱਸੇ ਜਾ ਰਹੇ ਹਨ। ਕਲਸੀ ਨੇ ਅੰਜੂ ਸੇਤੀਆ ਨਾਲ ਕਰੀਬ 71 ਲੱਖ ਰੁਪਏ ਦੀ ਠੱਗੀ ਕੀਤੀ ਹੈ। ਧਿਆਨਯੋਗ ਹੈ ਕਿ ਨਗਰ ਥਾਣਾ ਮੁਖੀ ਪਰਮਜੀਤ ਕੁਮਾਰ ਦੀ ਅਗਵਾਈ ’ਚ ਸਹਾਇਕ ਸਬ- ਇੰਸਪੈਕਟਰ ਗੁਰਨਾਮ ਸਿੰਘ ਨੇ ਅੰਜੂ ਸੇਤੀਆ ਪਤਨੀ ਰਾਜ ਕੁਮਾਰ ਸੇਤੀਆ ਵਾਸੀ ਗਲੀ ਨੰਬਰ 15-ਬੀ, ਨਜ਼ਦੀਕ ਮੁੱਖ ਡਾਕਖਾਨਾ  ਦੇ ਬਿਆਨਾਂ  ਦੇ ਆਧਾਰ ’ਤੇ 15-6-2018 ਨੂੰ ਕਮਲਜੀਤ ਕਲਸੀ, ਉਸ ਦੀ  ਪਤਨੀ ਪ੍ਰੀਤ ਕਲਸੀ  ਤੇ ਪੁੱਤਰ ਗੁਰਿੰਦਰ ਕਲਸੀ ਪੁੱਤਰ ਕਰਮਜੀਤ ਕਲਸੀ ਵਾਸੀ  79 ਬਲਾਕ ਈ 5 ਪੰਜਕੂਲਾ  ਖਿਲਾਫ ਮਾਮਲਾ ਦਰਜ ਕੀਤਾ ਹੈ। ਅੰਜੂ ਸੇਤੀਆ ਦਾ ਦੋਸ਼ ਹੈ ਕਿ ਇਨ੍ਹਾਂ ਨੇ ਇਕ ਫਲੈਟ ਦਾ ਸੌਦਾ ਕੀਤਾ ਸੀ। ਜਿਸ ਦੇ ਆਧਾਰ ’ਤੇ ਉਨ੍ਹਾਂ ਨੇ 45 ਲੱਖ ਰੁਪਏ ਦਿੱਤੇ ਸਨ। ਇਕਰਾਰਨਾਮਾ ਹੋਣ ਤੋਂ ਬਾਅਦ ਉਨ੍ਹਾਂ  ਰਜਿਸਟਰੀ ਨਹੀਂ ਕਰਵਾਈ ਸਗੋਂ ਇਸ ਫਲੈਟ ’ਤੇ ਪਤੀ-ਪਤਨੀ ਅਤੇ ਪੁੱਤਰੀਆਂ ਨੇ ਬੈਂਕ ਤੋਂ ਕਰਜ਼ਾ ਲਿਆ ਹੋਇਆ ਸੀ। ਪੈਸਿਅਾਂ  ਦਾ ਲੈਣ-ਦੇਣ ਅਬੋਹਰ ਦੀ ਤਹਿਸੀਲ ’ਚ ਕੀਤਾ ਗਿਆ। ਅੰਜੂ ਸੇਤੀਆ  ਨੇ ਫਾਜ਼ਿਲਕਾ  ਦੇ ਪੁਲਸ ਕਪਤਾਨ ਨੂੰ ਇਕ ਬੇਨਤੀ ਪੱਤਰ ਲਿਖ ਕੇ ਉਸ ਦੇ ਨਾਲ ਧੋਖਾ ਕਰਨ ਵਾਲੇ ਦੋਸ਼ੀਆਂ ’ਤੇ ਕਾਰਵਾਈ ਦੀ ਮੰਗ ਕੀਤੀ ਸੀ। ਇਸ ਮਾਮਲੇ ਦੀ ਜਾਂਚ ਪੁਲਸ ਉਪ ਕਪਤਾਨ ਅਬੋਹਰ ਗੁਰਵਿੰਦਰ ਸਿੰਘ ਸੰਘਾ ਨੇ ਕੀਤੀ। ਜਾਂਚ ਤੋਂ ਬਾਅਦ ਤਿੰਨਾਂ ਦੋਸ਼ੀਆਂ  ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ। ਨਗਰ ਥਾਣਾ ਦੀ ਪੁਲਸ ਨੇ ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਰਮਜੀਤ ਸਿੰਘ ਕਲਸੀ ਹੁਣ ਇਸ ਵਕਤ 100 ਕਰੋਡ਼ ਦੀ ਧੋਖਾਦੇਹੀ ਦੇ ਮਾਮਲੇ ’ਚ ਅੰਬਾਲਾ ਜੇਲ ’ਚ ਬੰਦ ਹੈ ਕਿਉਂਕਿ ਇਸ ਪਰਿਵਾਰ ਖਿਲਾਫ ਧੋਖਾਦੇਹੀ ਦੇ ਕਈ ਮਾਮਲੇ ਪੰਚਕੂਲਾ ’ਚ ਦਰਜ ਹਨ।  


Related News