ਪੈਟਰੋਲ ਪੰਪ ਮੈਨੇਜਰ, ਮਾਲਕ ਨਾਲ 20 ਲੱਖ ਦੀ ਠੱਗੀ ਕਰ ਕੇ ਫਰਾਰ
Tuesday, Sep 19, 2017 - 02:40 AM (IST)
ਸੰਗਤ ਮੰਡੀ(ਮਨਜੀਤ)-ਪੁਲਸ ਵੱਲੋਂ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਮੁੱਖ ਸੜਕ 'ਤੇ ਲੱਗੇ ਗੋਪਾਲ ਫੀਲਿੰਗ ਸਟੇਸ਼ਨ ਪੈਟਰੋਲ ਪੰਪ ਤੋਂ ਉਸ ਦੇ ਮੈਨੇਜਰ ਨੂੰ ਪੰਪ ਮਾਲਕ ਨਾਲ ਲੱਖਾਂ ਦੀ ਠੱਗੀ ਮਾਰਨ 'ਤੇ ਨਾਮਜ਼ਦ ਕੀਤਾ ਗਿਆ ਹੈ। ਐੱਸ. ਆਈ. ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੈਟਰੋਲ ਪੰਪ ਦੇ ਮਾਲਕ ਸੁਰਜੀਤ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਚੱਕ ਰੁਲਦੂ ਸਿੰਘ ਵਾਲਾ ਨੇ ਪੰਪ 'ਤੇ ਲੱਗੇ ਮੈਨੇਜਰ ਫੂਲ ਚੰਦ ਪੁੱਤਰ ਸ਼ਿਵ ਲਾਲ ਵਾਸੀ ਰਾਜਸਥਾਨ ਵਿਰੁੱਧ ਸ਼ਕਾਇਤ ਦਰਜ ਕਰਵਾਈ ਹੈ ਕਿ ਉਕਤ ਮੈਨੇਜਰ ਵੱਲੋਂ ਟ੍ਰਾਂਸਪੋਰਟਰਾਂ ਨੂੰ ਪਹਿਲਾਂ ਉਧਾਰ ਤੇਲ ਪਾਇਆ ਗਿਆ, ਜਦ ਉਨ੍ਹਾਂ ਵੱਲ 20 ਲੱਖ ਰੁਪਏ ਦੇ ਕਰੀਬ ਰਕਮ ਬਣ ਗਈ ਤਾਂ ਉਹ ਚੋਰੀ ਬਾਹਰ ਹੀ ਪੈਸੇ ਲੈ ਕੇ ਫਰਾਰ ਹੋ ਗਿਆ। ਪੁਲਸ ਵੱਲੋਂ ਮੁਦਈ ਦੇ ਬਿਆਨਾਂ 'ਤੇ ਉਕਤ ਪੰਪ ਮੈਨੇਜਰ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
