ਕਾਗਜ਼ ਦੇ ਟੁੱਕੜਿਆਂ ਸਹਾਰੇ ਲੁੱਟਿਆ ਗਰੀਬ (ਵੀਡੀਓ)

Saturday, Dec 07, 2019 - 02:59 PM (IST)

ਫਰੀਦਕੋਟ (ਜਗਤਾਰ)—ਪੰਜਾਬ ਦੇ ਜ਼ਿਲਾ ਫਰੀਦਕੋਟ 'ਚ ਇਕ ਅਨੋਖੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਜਾਣਕਾਰੀ ਮੁਤਾਬਕ ਬੈਂਕ ਅੰਦਰ ਪਹਿਲਾਂ ਤੋਂ ਮੌਜੂਦ ਇਨ੍ਹਾਂ ਨੌਜਵਾਨਾਂ ਨੇ ਪੈਸੇ ਜਮ੍ਹਾਂ ਕਰਵਾਉਣ ਆਏ ਨੌਜਵਾਨ ਨੂੰ 3 ਲੱਖ ਰੁਪਏ ਦਾ ਲਾਲਚ ਦੇ ਕੇ ਉਸ ਤੋਂ 5 ਹਜ਼ਾਰ ਦੀ ਠੱਗੀ ਮਾਰ ਲਈ। ਦਰਅਸਲ,ਇਹ ਦੋਵੇਂ ਵਿਅਕਤੀ ਨੌਜਵਾਨ ਕੋਲ ਜਾਂਦੇ ਹਨ ਤੇ ਉਸ ਨੂੰ ਇਹ ਕਹਿ ਕੇ ਕਿ ਉਨ੍ਹਾਂ ਕੋਲ ਚੋਰੀ ਦੇ 3 ਲੱਖ ਰੁਪਏ ਹਨ ਜੋ ਰੁਮਾਲ 'ਚ ਬੰਨ੍ਹੇ ਹਨ ਉਹ ਰੱਖ ਲਓ ਤੇ ਉਸਦੇ ਬਦਲੇ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੇ ਦਿਓ। ਪੀੜਤ ਨੇ ਦੱਸਿਆ ਕਿ ਜਦੋਂ ਉਸਨੇ ਰੁਮਾਲ ਖੋਲ੍ਹ ਕੇ ਦੇਖਿਆ ਤਾਂ ਉਸ ਅੰਦਰ ਕਾਗਜ਼ ਦੇ ਟੁੱਕੜੇ ਮਿਲੇ ਜਿਸਨੇ ਉਸਦੇ ਹੋਸ਼ ਉੱਡਾ ਦਿੱਤੇ।

ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਤੇ ਸੀ.ਸੀ.ਟੀ.ਵੀ. ਫੁਟੇਜ਼ ਦੀ ਮਦਦ ਨਾਲ ਕਾਰਵਾਈ ਕਰਨ 'ਚ ਜੁਟ ਗਈ ਹੈ।ਹੈਰਾਨੀ ਦੀ ਗੱਲ ਹੈ ਕਿ ਬੈਂਕ 'ਚ ਸ਼ਰੇਆਮ ਠੱਗ ਘੁੰਮ ਰਹੇ ਹਨ,ਤੇ ਕਿਸੇ ਨੂੰ ਵੀ ਕਨੋ-ਕਂਨ ਇਸਦੀ ਖਬਰ ਹੀ ਨਹੀਂ। ਪ੍ਰਸ਼ਾਸਨ ਨੂੰ ਜਲਦ ਹੀ ਇਨ੍ਹਾਂ ਦੀ ਗ੍ਰਿਫਤਾਰੀ ਕਰਨ ਦੀ ਲੋੜ ਹੈ ਤਾਂ ਜੋ ਦੂਸਰਾ ਕੋਈ ਇਨ੍ਹਾਂ ਦਾ ਸ਼ਿਕਾਰ ਨਾ ਬਣ ਸਕੇ।


author

Shyna

Content Editor

Related News