ਠੱਗੀ ਦਾ ਨਵਾਂ ਪੈਂਤੜਾ, ਪੁਲਸ ਅਫ਼ਸਰ ਵੀ ਹੋਇਆ ਸ਼ਿਕਾਰ, ਹੈਰਾਨ ਕਰ ਦੇਵੇਗੀ ਪੂਰੀ ਘਟਨਾ

Wednesday, Sep 09, 2020 - 06:18 PM (IST)

ਲੁਧਿਆਣਾ (ਸੰਨੀ) : ਸੂਚਨਾ ਕ੍ਰਾਂਤੀ ਦੇ ਇਸ ਯੁਗ 'ਚ ਲੋਕਾਂ ਨੂੰ ਬੇਵਕੂਫ ਬਣਾ ਕੇ ਪੈਸੇ ਠੱਗਣ ਲਈ ਠੱਗ ਕਿਸਮ ਦੇ ਲੋਕ ਵੀ ਨਵੇਂ-ਨਵੇਂ ਪੈਂਤੜੇ ਅਜ਼ਮਾ ਰਹੇ ਹਨ। ਲੁਧਿਆਣਾ ਵਿਚ ਸਾਹਮਣੇ ਆਏ ਇਕ ਮਾਮਲੇ ਵਿਚ ਠੱਗਾਂ ਨੇ ਪੁਲਸ ਅਧਿਕਾਰੀ ਬਣ ਕੇ ਮੈਸੰਜਰ 'ਤੇ ਲੋਕਾਂ ਤੋਂ ਮਦਦ ਮੰਗੀ। ਠੱਗਾਂ ਨੇ ਅਧਿਕਾਰੀ ਫੇਸਬੁਕ ਆਈ. ਡੀ. ਹੈਕ ਕਰਕੇ ਸਾਰੇ ਦੋਸਤਾਂ ਨੂੰ ਮੈਸੇਜ ਕਰ ਕੇ ਇਲਾਜ ਲਈ ਪੈਸੇ ਮੰਗਵਾਏ। ਹਾਲਾਂਕਿ ਜਾਗਰੂਕ ਲੋਕ ਤਾਂ ਠੱਗਾਂ ਦੀ ਇਸ ਚਾਲ ਨੂੰ ਸਮਝ ਗਏ ਪਰ ਅਧਿਕਾਰੀ ਦੇ ਇਕ ਗੁਆਂਢੀ ਨੇ 10 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ। ਹੁਣ ਅਧਿਕਾਰੀ ਸਾਈਬਰ ਕ੍ਰਾਈਮ ਸ਼ਾਖਾ ਨੂੰ ਸ਼ਿਕਾਇਤ ਕਰਨ ਜਾ ਰਹੇ ਹਨ। ਠੱਗਾਂ ਦੀ ਇਸ ਚਾਲ ਦਾ ਸ਼ਿਕਾਰ ਹੋਇਆ ਪੁਲਸ ਅਧਿਕਾਰੀ ਲੁਧਿਆਣਾ ਪੁਲਸ ਦੇ ਟ੍ਰੈਫਿਕ ਵਿੰਗ 'ਚ ਤਾਇਨਾਤ ਹੈ। ਪਹਿਲਾਂ ਤਾਂ ਠੱਗਾਂ ਨੇ ਉਸ ਦੀ ਫੇਸਬੁਕ ਆਈ. ਡੀ. ਹੈਕ ਕੀਤੀ।

ਇਹ ਵੀ ਪੜ੍ਹੋ :  ਬਠਿੰਡਾ ਦੇ ਪਿੰਡ ਵਿਰਕ ਕਲਾਂ ਦੇ ਸਰਪੰਚ ਦਾ ਤੁਗਲਕੀ ਫਰਮਾਨ, ਸੁਣ ਰਹਿ ਜਾਓਗੇ ਹੈਰਾਨ

ਇਸ ਤੋਂ ਬਾਅਦ ਅਧਿਕਾਰੀ ਦੇ ਫੇਸਬੁਕ ਮੈਸੰਜਰ ਤੋਂ ਸਾਰੇ ਦੋਸਤਾਂ ਨੂੰ ਮੈਸੇਜ ਭੇਜ ਕੇ 6 ਹਜ਼ਾਰ ਤੋਂ 10 ਹਜ਼ਾਰ ਦੀ ਮੰਗ ਕੀਤੀ ਗਈ। ਕਿਸੇ ਨੂੰ ਖੁਦ ਬੀਮਾਰ ਹੋ ਕੇ ਆਈ. ਸੀ. ਯੂ. ਵਿਚ ਭਰਤੀ ਹੋਣ ਅਤੇ ਕਿਸੇ ਨੂੰ ਬੇਟੀ ਬੀਮਾਰ ਹੋਣ ਦਾ ਬਹਾਨਾ ਬਣਾ ਕੇ ਮਦਦ ਦੇ ਨਾਂ 'ਤੇ ਪੈਸਿਆਂ ਦੀ ਮੰਗ ਕੀਤੀ ਗਈ। ਪੈਸਿਆਂ ਦਾ ਭੁਗਤਾਨ ਗੂਗਲ-ਪੇ ਅਤੇ ਫੋਨ-ਪੇ ਜ਼ਰੀਏ ਹੀ ਕਰਨ ਲਈ ਕਿਹਾ ਗਿਆ। ਹਾਲਾਂਕਿ ਜਾਗਰੂਕ ਲੋਕਾਂ ਨੇ ਤਾਂ ਅਧਿਕਾਰੀ ਨੂੰ ਫ਼ੋਨ 'ਤੇ ਸਾਰਾ ਸੱਚ ਪਤਾ ਕਰ ਲਿਆ ਪਰ ਅਧਿਕਾਰੀ ਦੇ ਇਕ ਗੁਆਂਢੀ ਠੱਗ ਦੀਆਂ ਗੱਲਾਂ 'ਚ ਅਜਿਹੇ ਫਸਿਆ ਕਿ ਉਨ੍ਹਾਂ ਨੇ 10 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ।

ਇਹ ਵੀ ਪੜ੍ਹੋ :  ਲੁਟੇਰਿਆਂ ਨੂੰ ਦਿਨੇ ਤਾਰੇ ਦਿਖਾਉਣ ਵਾਲੀ ਜਲੰਧਰ ਦੀ ਕੁਸਮ ਲਈ ਸਿਮਰਜੀਤ ਬੈਂਸ ਦਾ ਵੱਡਾ ਐਲਾਨ

ਇਸ ਗੱਲ ਦੀ ਜਾਣਕਾਰੀ ਮਿਲਦੇ ਹੀ ਅਧਿਕਾਰੀ ਨੇ ਤੁਰੰਤ ਆਪਣੀ ਆਈ. ਡੀ. ਨੂੰ ਰਿਕਵਰ ਕਰਵਾਇਆ ਅਤੇ ਆਪਣੇ ਜਾਣਕਾਰ ਲੋਕਾਂ ਨੂੰ ਇਸ ਠੱਗੀ ਸਬੰਧੀ ਸੁਚੇਤ ਕੀਤਾ। ਹੁਣ ਅਧਿਕਾਰੀ ਇਸ ਠੱਗੀ ਦੀ ਵਾਰਦਾਤ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਸ਼ਾਖਾ ਨੂੰ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਨਗਰ ਦੇ ਇਕ ਚੌਕੀ ਇੰਚਾਰਜ ਏ. ਐੱਸ. ਆਈ. ਦੇ ਏ. ਟੀ. ਐੱਮ. ਦਾ ਕਲੋਨ ਤਿਆਰ ਕਰ ਕੇ ਠੱਗਾਂ ਨੇ ਉਸ ਦੇ ਸੈਲਰੀ ਖਾਤੇ 'ਚੋਂ ਲੱਖਾਂ ਰੁਪਏ ਉਡਾ ਦਿੱਤੇ ਸਨ।

ਇਹ ਵੀ ਪੜ੍ਹੋ :  ਧੀ ਦੇ ਪ੍ਰੇਮ ਵਿਆਹ ਤੋਂ ਖਫ਼ਾ ਹੋ ਆਪੇ ਤੋਂ ਬਾਹਰ ਹੋਇਆ ਪਰਿਵਾਰ, ਨਵ-ਵਿਆਹੇ ਜੋੜੇ ਨਾਲ ਕਰ ਦਿੱਤੀ ਵੱਡੀ ਵਾਰਦਾਤ


Gurminder Singh

Content Editor

Related News