ਕੇਰਲ ਨਨ ਜਬਰ-ਜ਼ਨਾਹ ਮਾਮਲੇ ''ਚ ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਵਧੀ

11/30/2019 6:58:33 PM

ਕੇਰਲ/ਕੋਚਿ/ਜਲੰਧਰ— ਕੇਰਲ ਨਨ ਜਬਰ-ਜ਼ਨਾਹ ਦੇ ਮਾਮਲੇ ਦੇ ਮੁਲਜ਼ਮ ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਕੇਰਲ ਦੀ ਜ਼ਿਲਾ ਸੈਸ਼ਨ ਕੋਰਟ ਨੇ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਕੋਟਾਯਮ ਕੋਰਟ ਨੇ ਸੁਣਵਾਈ ਜਨਵਰੀ 2020 ਤੱਕ ਲਈ ਟਾਲ ਦਿੱਤੀ ਹੈ। ਬਿਸ਼ਪ ਸ਼ਨੀਵਾਰ ਨੂੰ ਪਹਿਲੀ ਵਾਰ ਕੋਰਟ ਦੇ ਸਾਹਮਣੇ ਪੇਸ਼ ਹੋਏ ਸਨ। 

PunjabKesari

ਜਾਣੋ ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਕੇਰਲ ਦੀ ਇਕ ਨਨ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ ਬਿਸ਼ਪ ਮੁਲੱਕਲ ਜਾਂਚ ਦੇ ਘੇਰੇ 'ਚ ਹਨ ਅਤੇ ਉਨ੍ਹਾਂ ਖਿਲਾਫ 7 ਮਹੀਨੇ ਪਹਿਲਾਂ ਦੋਸ਼ ਆਇਦ ਹੋਏ ਸਨ। ਕੇਰਲਾ 'ਚ ਇਸ ਮਾਮਲੇ ਸਬੰਧੀ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਸਨ। ਇੰਨਾ ਹੀ ਨਹੀਂ ਕੇਰਲ ਪੁਲਸ ਮਾਮਲੇ ਦੀ ਜਾਂਚ ਲਈ ਜਲੰਧਰ ਵੀ ਆਈ ਸੀ। ਇਥੇ ਕਈ ਦਿਨ ਰੁਕਣ ਦੌਰਾਨ ਕੇਰਲ ਪੁਲਸ ਨੇ ਬਹੁਤ ਸਾਰੇ ਪਾਦਰੀਆਂ ਕੋਲੋਂ ਵੀ ਪੁੱਛਗਿੱਛ ਕੀਤੀ ਸੀ। ਬਿਸ਼ਪ ਹਾਊਸ 'ਚ ਫਰੈਂਕੋ ਮੁਲੱਕਲ ਕੋਲੋਂ ਵੀ ਲੰਮਾ ਸਮਾਂ ਪੁੱਛਗਿੱਛ ਕੀਤੀ ਗਈ ਸੀ। ਕੇਰਲ ਪੇਸ਼ੀ ਦੌਰਾਨ ਬਿਸ਼ਪ ਦੀ ਗ੍ਰਿਫਤਾਰੀ ਪਾਈ ਗਈ ਸੀ। ਹੁਣ ਉਹ ਜ਼ਮਾਨਤ 'ਤੇ ਆਏ ਹੋਏ ਹਨ।

PunjabKesari
ਜਲੰਧਰ ਦੇ ਬਿਸ਼ਪ ਫਰੈਂਕੋ ਖਿਲਾਫ ਕੋਰਟ 'ਚ ਜਬਰ-ਜ਼ਨਾਹ ਕੇਸ 'ਚ ਸੁਣਵਾਈ ਸ਼ਨੀਵਾਰ ਤੋਂ ਸ਼ੁਰੂ ਹੋਈ। ਬਿਸ਼ਪ ਫਿਲਹਾਲ ਜ਼ਮਾਨਤ 'ਤੇ ਹਨ। ਅਦਾਲਤ 'ਚ ਪੇਸ਼ ਹੋਣ ਤੋਂ ਪਹਿਲਾਂ ਫਰੈਂਕੋ ਨੇ ਚਰਚ 'ਚ ਪ੍ਰਾਥਨਾ ਵੀ ਕੀਤੀ। ਬਚਾਅ ਪੱਖ ਨੇ ਉਨ੍ਹ੍ਹਾਂ ਦੀ ਜ਼ਮਾਨਤ ਵਧਾਉਣ ਦੀ ਪਟੀਸ਼ਨ ਦਿੱਤੀ ਸੀ, ਜਿਸ ਨੂੰ ਕੋਰਟ ਨੇ ਮੰਨ ਲਿਆ। ਕੋਰਟ ਦੇ ਸਾਹਮਣੇ ਪੇਸ਼ ਹੋਣ ਪਹਿਲਾਂ ਬਿਸ਼ਪ ਕੋਟਾਯਮ 'ਚ ਐਂਟਨੀਜ਼ ਚਰਚ 'ਚ ਪ੍ਰਾਥਨਾ ਕੀਤੀ। 

ਦੱਸ ਦੇਈਏ ਕਿ ਨਨ ਨੇ 27 ਜੂਨ 2018 ਨੂੰ ਦੋਸ਼ ਲਗਾਇਆ ਸੀ ਕਿ ਬਿਸ਼ਪ ਨੇ 2014 'ਚ ਨਨ ਨਾਲ ਪਹਿਲੀ ਵਾਰ ਸਰੀਰਕ ਸ਼ੌਸ਼ਨ ਹੋਇਆ ਸੀ। ਇਸ ਤੋਂ ਬਾਅਦ 13 ਵਾਰ ਉਸ ਨਾਲ ਕਥਿਤ ਜ਼ਬਰਦਸਤੀ ਕੀਤੀ ਗਈ। ਇਸ ਦੇ ਅਗਲੇ ਹੀ ਦਿਨ 28 ਜੂਨ ਨੂੰ ਨਨ ਦਾ ਬਿਆਨ ਦਰਜ ਕੀਤਾ ਗਿਆ ਸੀ। ਮਾਮਲੇ 'ਚ ਇਸ ਸਾਲ 9 ਅਪ੍ਰੈਲ ਨੂੰ ਚਾਰਜਸ਼ੀਟ ਦਾਖਲ ਕੀਤੀ ਗਈ ਸੀ। ਬਿਸ਼ਪ ਖਿਲਾਫ ਬੰਧਕ ਬਣਾਉਣ, ਰੇਪ, ਗੈਰ ਕੁਦਰਤੀ ਸਰੀਰਕ ਸੰਬੰਧ, ਅਪਰਾਧਕ ਸਾਜਿਸ਼ ਦਾ ਕੇਸ ਦਰਜ ਕੀਤਾ ਗਿਆ ਹੈ। ਦੋਸ਼ ਸਿੱਧ ਹੋਣ 'ਤੇ ਉਮਰਕੈਦ ਜਾਂ ਘੱਟ ਤੋਂ ਘੱਟ 10 ਸਾਲ ਦੀ ਸਜ਼ਾ ਹੋ ਸਕਦੀ ਹੈ।


shivani attri

Content Editor

Related News