ਫਰਾਂਸ ਅੰਬੈਸੀ ਵੀਜ਼ਾ ਧੋਖਾਦੇਹੀ ਮਾਮਲੇ ’ਚ ਵੱਡੀ ਕਾਰਵਾਈ, ਟ੍ਰੈਵਲ ਏਜੰਟ ਦੇ ਬੈਂਕ ਲਾਕਰ ਦੀ ਤਲਾਸ਼ੀ ਨੇ ਉਡਾਏ ਹੋਸ਼

Saturday, Aug 26, 2023 - 06:27 PM (IST)

ਫਰਾਂਸ ਅੰਬੈਸੀ ਵੀਜ਼ਾ ਧੋਖਾਦੇਹੀ ਮਾਮਲੇ ’ਚ ਵੱਡੀ ਕਾਰਵਾਈ, ਟ੍ਰੈਵਲ ਏਜੰਟ ਦੇ ਬੈਂਕ ਲਾਕਰ ਦੀ ਤਲਾਸ਼ੀ ਨੇ ਉਡਾਏ ਹੋਸ਼

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਸੀ. ਬੀ. ਆਈ. ਨੇ ਫਰਾਂਸ ਅੰਬੈਸੀ ਵਿਚ ਵੀਜ਼ਾ ਧੋਖਾਦੇਹੀ ਮਾਮਲੇ ਵਿਚ ਚੱਲ ਰਹੀ ਜਾਂਚ ਦੌਰਾਨ ਦੂਜੀ ਵਾਰ ਮਾਛੀਵਾੜਾ ਵਿਚ ਇਕ ਟ੍ਰੈਵਲ ਏਜੰਟ ਦੇ ਘਰ ਛਾਪੇਮਾਰੀ ਕੀਤੀ ਅਤੇ ਉਸਦੇ ਬੈਂਕ ਲਾਕਰ ਦੀ ਤਲਾਸ਼ੀ ਦੌਰਾਨ 35 ਲੱਖ ਰੁਪਏ (2000-2000 ਦੇ ਨੋਟ) ਬਰਾਮਦ ਕੀਤੇ। ਜਾਣਕਾਰੀ ਅਨੁਸਾਰ ਸੀ. ਬੀ. ਆਈ. ਵਲੋਂ ਫਰਾਂਸ ਦੇ ਦੂਤਘਰ ਵਿਚ ਫਰਜ਼ੀ ਵੀਜ਼ੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤਹਿਤ ਉਨ੍ਹਾਂ ਵਲੋਂ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸ ਫਰਜ਼ੀ ਵੀਜ਼ੇ ਦੇ ਤਾਰ ਮਾਛੀਵਾੜਾ ਦੇ ਰਹਿਣ ਵਾਲੇ ਟ੍ਰੈਵਲ ਏਜੰਟ ਬਲਵਿੰਦਰ ਸਿੰਘ ਨਾਲ ਜੁੜੇ, ਜਿਸ ਸਬੰਧੀ 2 ਮਹੀਨੇ ਪਹਿਲਾਂ 28 ਜੂਨ ਨੂੰ ਸੀ. ਬੀ. ਆਈ. ਨੇ ਉਸ ਦੇ ਘਰ ਤੇ ਦਫ਼ਤਰ ’ਚ ਛਾਪੇਮਾਰੀ ਕੀਤੀ ਸੀ ਅਤੇ ਕੁਝ ਦਸਤਾਵੇਜ਼ ਵੀ ਕਬਜ਼ੇ ਵਿਚ ਲਏ ਸਨ।

ਇਹ ਵੀ ਪੜ੍ਹੋ : ਪਤੀ ਦੀ ਸ਼ਰਮਨਾਕ ਕਰਤੂਤ, ਇੰਸਟਾਗ੍ਰਾਮ ’ਤੇ ਪਤਨੀ ਦੀ ਨਗਨ ਵੀਡੀਓ ਕਰ ਦਿੱਤੀ ਅਪਲੋਡ

ਇਹ ਵੀ ਜਾਣਕਾਰੀ ਮਿਲੀ ਹੈ ਕਿ ਸੀ. ਬੀ. ਆਈ. ਨੂੰ ਮਾਛੀਵਾੜਾ ਦੇ ਐਕਸਿਸ ਬੈਂਕ ਵਿਚ ਇਸ ਟ੍ਰੈਵਲ ਏਜੰਟ ਦਾ ਲਾਕਰ ਮਿਲਿਆ, ਜਿਸ ਨੂੰ ਉਸ ਸਮੇਂ ਸੀਲ ਕਰਵਾ ਦਿੱਤਾ ਗਿਆ ਸੀ। ਹੁਣ ਫਿਰ ਸੀ. ਬੀ. ਆਈ. ਦੀ ਛਾਪੇਮਾਰੀ ਬੜੇ ਗੁਪਤ ਢੰਗ ਨਾਲ ਹੋਈ ਅਤੇ ਇਸਦੇ ਅਧਿਕਾਰੀ ਪਹਿਲਾਂ ਟ੍ਰੈਵਲ ਏਜੰਟ ਦੇ ਘਰ ਪੁੱਜੇ, ਜਿਨ੍ਹਾਂ ਨੇ ਬਲਵਿੰਦਰ ਸਿੰਘ ਨੂੰ ਨਾਲ ਲੈ ਕੇ ਐਕਸਿਸ ਬੈਂਕ ’ਚ ਪੁੱਜ ਕੇ ਬੈਂਕ ਲਾਕਰ ਦੀ ਤਲਾਸ਼ੀ ਲਈ। ਸੂਤਰਾਂ ਅਨੁਸਾਰ ਬੈਂਕ ਲਾਕਰ ’ਚੋਂ ਮਿਲੀ ਰਾਸ਼ੀ 35 ਲੱਖ ਤੋਂ ਕਿਤੇ ਜਿਆਦਾ ਹੈ। ਸੀ. ਬੀ. ਆਈ. ਟੀਮ ਵਲੋਂ ਟ੍ਰੈਵਲ ਏਜੰਟ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਫਿਰ ਵੱਡੀ ਵਾਰਦਾਤ ਨਾਲ ਕੰਬਿਆ ਮੋਗਾ, ਘਰ ਅੰਦਰ ਦਾਖ਼ਲ ਹੋ ਕੇ ਪੁਲਸ ਮੁਲਾਜ਼ਮ ਨੂੰ ਮਾਰੀਆਂ ਗੋਲ਼ੀਆਂ

25 ਤੋਂ 45 ਲੱਖ ਵਸੂਲੇ ਜਾਂਦੇ ਸਨ ਪ੍ਰਤੀ ਵੀਜ਼ਾ

ਇਹ ਵੀ ਜਾਣਕਾਰੀ ਮਿਲੀ ਹੈ ਕਿ ਫਰਾਂਸ ਦਾ ਜੋ ਨਵੀਂ ਦਿੱਲੀ ਵਿਖੇ ਦੂਤਘਰ ਹੈ, ਉਸ ਵਿਚ ਸ਼ੈਨਗਨ ਵੀਜ਼ਾ ਪੰਜਾਬ ਦੇ ਕਈ ਨੌਜਵਾਨਾਂ ਦਾ ਲਾਇਆ ਗਿਆ, ਜਿਨ੍ਹਾਂ ਤੋਂ 25 ਤੋਂ 45 ਲੱਖ ਰੁਪਏ ਪ੍ਰਤੀ ਵੀਜ਼ਾ ਵਸੂਲੇ ਜਾਂਦੇ ਸਨ। ਇਹ ਵੀਜ਼ੇ ਪਿਛਲੇ ਸਾਲ ਲਾਏ ਗਏ, ਜਿਸ ਵਿਚ ਅੰਬੈਸੀ ਦੇ ਵਿਅਕਤੀਆਂ ਤੋਂ ਇਲਾਵਾ ਟ੍ਰੈਵਲ ਏਜੰਟਾਂ ਦੀ ਸ਼ਮੂਲੀਅਤ ਸਾਹਮਣੇ ਆਈ ਅਤੇ ਹੁਣ ਸੀ. ਬੀ. ਆਈ. ਵਲੋਂ ਮਾਮਲੇ ਦੀ ਤੈਅ ਤਕ ਜਾਣ ਲਈ ਬਾਰੀਕੀ ਨਾਲ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਸਮਾਣਾ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਬੱਸ ਸਟੈਂਡ ’ਤੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਨੌਜਵਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News