ਕੈਨੇਡਾ ਭੇਜਣ ਦੇ ਨਾਂ ''ਤੇ ਚਾਰ ਹਜ਼ਾਰ ਰੁਪਏ ਠੱਗੇ
Monday, Apr 30, 2018 - 05:29 AM (IST)

ਬਠਿੰਡਾ, (ਬਲਵਿੰਦਰ)- ਥਾਣਾ ਕੋਤਵਾਲੀ ਪੁਲਸ ਨੇ ਦੋ ਇਮੀਗ੍ਰੇਸ਼ਨ ਏਜੰਟਾਂ ਵਿਰੁੱਧ ਠੱਗੀ ਦਾ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਕੈਨੇਡਾ ਭੇਜਣ ਦੇ ਨਾਂ 'ਤੇ ਸ਼ਿਕਾਇਤਕਰਤਾ ਨਾਲ ਚਾਰ ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।
ਲਾਲ ਕੁਮਾਰ ਵਾਸੀ ਕੋਲਕਾਤਾ ਨੇ ਥਾਣਾ ਕੋਤਵਾਲੀ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਕੁਝ ਸਮਾਂ ਪਹਿਲਾਂ ਉਹ ਇਮੀਗ੍ਰੇਸ਼ਨ ਏਜੰਸੀ ਗ੍ਰੀਨੀ ਕੰਸਲਟੈਂਟ ਬਠਿੰਡਾ ਦੇ ਦਫ਼ਤਰ 'ਚ ਏਜੰਟ ਬਲਵੀਰ ਸਿੰਘ ਤੇ ਅਰੋਹੀ ਅਰੋੜਾ ਨੂੰ ਮਿਲਿਆ। ਏਜੰਟਾਂ ਨੇ ਭਰੋਸਾ ਦਿਵਾਇਆ ਕਿ ਉਹ ਉਸਨੂੰ ਕੈਨੇਡਾ ਭੇਜ ਸਕਦੇ ਹਨ, ਜਿਥੇ ਕੈਸ਼ੀਅਰ ਦੀ ਨੌਕਰੀ ਵੀ ਦਿਵਾਉਣਗੇ। ਇਸ ਦੌਰਾਨ ਉਨ੍ਹਾਂ ਨੇ ਉਸ ਕੋਲੋਂ ਮੈਡੀਕਲ ਜਾਂਚ ਦੇ ਨਾਂ 'ਤੇ 4000 ਰੁਪਏ ਵਸੂਲ ਕੀਤੇ ਪਰ ਇਨ੍ਹਾਂ ਨੇ ਉਸਦੀ ਮੈਡੀਕਲ ਜਾਂਚ ਨਹੀਂ ਕਰਵਾਈ ਤੇ ਨਾ ਹੀ ਪੈਸੇ ਵਾਪਸ ਕੀਤੇ, ਬਲਕਿ ਦਫ਼ਤਰ ਬੰਦ ਕਰ ਕੇ ਫਰਾਰ ਹੋ ਗਏ। ਪੁਲਸ ਨੇ ਮੁੱਢਲੀ ਜਾਂਚ ਉਪਰੰਤ ਇਮੀਗ੍ਰੇਸ਼ਨ ਏਜੰਟਾਂ ਬਲਵੀਰ ਸਿੰਘ ਤੇ ਅਰੋਹੀ ਅਰੋੜਾ ਵਿਰੁੱਧ ਠੱਗੀ ਦਾ ਮੁਕੱਦਮਾ ਦਰਜ ਕਰ ਲਿਆ ਹੈ। ਜਦਕਿ ਅਗਲੀ ਜਾਂਚ ਵੀ ਆਰੰਭ ਦਿੱਤੀ ਗਈ ਹੈ।