ਪੰਚਕੂਲਾ ਸਿਲੰਡਰ ਧਮਾਕੇ ''ਚ ਝੁਲਸੇ 4 ਹੋਰ ਲੋਕਾਂ ਦੀ ਮੌਤ

Tuesday, Oct 24, 2017 - 07:41 AM (IST)

ਪੰਚਕੂਲਾ ਸਿਲੰਡਰ ਧਮਾਕੇ ''ਚ ਝੁਲਸੇ 4 ਹੋਰ ਲੋਕਾਂ ਦੀ ਮੌਤ

ਪੰਚਕੂਲਾ, (ਚੰਦਨ)- ਪੰਚਕੂਲਾ ਸੈਕਟਰ-10 ਦੀ ਕੋਠੀ ਨੰਬਰ 702 'ਚ ਬੁੱਧਵਾਰ ਰਾਤ ਸਿਲੰਡਰ ਬਲਾਸਟ ਦੀ ਘਟਨਾ 'ਚ ਜ਼ਖਮੀ 8 ਲੋਕਾਂ 'ਚੋਂ 2 ਹੋਰ ਨੌਜਵਾਨਾਂ ਨੇ ਸੋਮਵਾਰ ਨੂੰ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ 'ਚ ਅਨਮੋਲ (22) ਦੀ ਐਤਵਾਰ ਦੇਰ ਰਾਤ ਜੀ. ਐੱਮ. ਸੀ. ਐੱਚ.-32 'ਚ ਮੌਤ ਹੋ ਗਈ ਸੀ, ਜਦੋਂਕਿ ਮੂਲ ਰੂਪ ਨਾਲ ਗੁਜਰਾਤ ਦੇ ਰਹਿਣ ਵਾਲੇ ਦੂਜੇ ਨੌਜਵਾਨ ਜਿਗਨੇਸ਼ (29) ਦੀ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਮੌਤ ਹੋ ਗਈ। ਅਨਮੋਲ ਦੀ ਲਾਸ਼ ਪੋਸਟਮਾਰਟਮ ਮਗਰੋਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ, ਜਦੋਂਕਿ ਜਿਗਨੇਸ਼ ਦੀ ਲਾਸ਼ ਦਾ ਸੋਮਵਾਰ ਦੇਰ ਰਾਤ ਪੋਸਟਮਾਰਟਮ ਕੀਤਾ ਗਿਆ। ਇਸ ਹਾਦਸੇ 'ਚ ਹੁਣ ਤਕ 7 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।
ਜਾਣਕਾਰੀ ਅਨੁਸਾਰ 62 ਸਾਲਾ ਰਾਜ ਕੁਮਾਰ ਸਿੰਘਲ ਨੂੰ ਧਮਾਕੇ ਤੋਂ ਬਾਅਦ ਅੱਗ ਨਾਲ ਝੁਲਸਣ ਕਾਰਨ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਰਾਜ ਕੁਮਾਰ ਸਿੰਘਲ ਦੀ ਲਾਸ਼ ਨੂੰ ਭਲਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪਿਆ ਜਾਵੇਗਾ। ਉਥੇ ਦੂਜੇ ਪਾਸੇ ਮੋਹਾਲੀ ਦੇ ਹੀ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ 24 ਸਾਲਾ ਪ੍ਰਿਆਂਸ਼ੂ ਗਰਗ ਨੇ ਵੀ ਸੋਮਵਾਰ ਰਾਤ ਨੂੰ ਦਮ ਤੋੜ ਦਿੱਤਾ। ਦੱਸ ਦੇਈਏ ਕਿ ਐਤਵਾਰ ਦੇਰ ਰਾਤ ਨੂੰ ਇਸ ਮਾਮਲੇ 'ਚ ਜੀ. ਐੱਮ. ਸੀ. ਐੱਚ.-32 'ਚ ਦਮ ਤੋੜਨ ਵਾਲੇ 22 ਸਾਲਾ ਅਨਮੋਲ ਦਾ ਵੱਡਾ ਭਰਾ ਹੈ ਪ੍ਰਿਆਂਸ਼ੂ ਗਰਗ। ਸਿਲੰਡਰ ਧਮਾਕੇ ਦੇ ਇਸ ਮਾਮਲੇ 'ਚ ਗਰਗ ਪਰਿਵਾਰ ਦੇ ਤਿੰਨ ਮੈਂਬਰ ਝੁਲਸੇ ਸਨ-ਅਨਮੋਲ, ਪ੍ਰਿਆਂਸ਼ੂੰ ਤੇ ਉਨ੍ਹਾਂ ਦੇ ਦਾਦਾ ਦਿਆਵੰਤੀ। ਦਿਆਵੰਤੀ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਵੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


Related News