ADC ਦਫਤਰ ’ਚ ਕੰਮ ਕਰਦੇ ਕਰਮਚਾਰੀ ਦੇ 4 ਪਰਿਵਾਰਕ ਮੈਂਬਰ ਵੀ ਕੋਰੋਨਾ ਪਾਜ਼ੇਟਿਵ

Thursday, Jul 23, 2020 - 12:30 AM (IST)

ADC ਦਫਤਰ ’ਚ ਕੰਮ ਕਰਦੇ ਕਰਮਚਾਰੀ ਦੇ 4 ਪਰਿਵਾਰਕ ਮੈਂਬਰ ਵੀ ਕੋਰੋਨਾ ਪਾਜ਼ੇਟਿਵ

ਕਪੂਰਥਲਾ, (ਮਹਾਜਨ)- ਹੁਣ ਇਕ ਤੋਂ ਦੋ ਦਾ ਦੌਰ ਨਹੀਂ, ਬਲਕਿ ਇਕ ਤੋਂ ਅਨੇਕ ਦਾ ਦੌਰ ਸ਼ੁਰੂ ਹੋ ਗਿਆ ਹੈ। ਹਾਲਾਂਕਿ ਵਿਸ਼ਵ ਭਰ ’ਚ ਫੈਲੀ ਕੋਵਿਡ-19 ਮਹਾਮਾਰੀ ਜਿਥੇ ਹੌਲੀ-ਹੌਲੀ ਵਿਕਰਾਲ ਬਣਦੀ ਜਾ ਰਹੀ ਹੈ, ਉੱਥੇ ਹੀ ਇਸਦੀ ਲਪੇਟ ’ਚ ਆਉਣ ਵਾਲੇ ਆਪਣੇ ਸੰਪਰਕ ’ਚ ਆਉਣ ਵਾਲਿਆਂ ਨੂੰ ਵੀ ਇਸਦਾ ਸ਼ਿਕਾਰ ਬਣਾਉਂਦਾ ਜਾ ਰਿਹਾ ਹੈ। ਕਿਸੇ ਇਕ ਵਿਅਕਤੀ ਦੀ ਲਪੇਨ ’ਚ ਆਉਣ ਦੇ ਬਾਅਦ ਉਸਦੀ ਲਾਪਰਵਾਹੀ ਦੇ ਕਾਰਨ ਉਸਦੇ ਪਰਿਵਾਰ ਸਮੇਤ ਕਈ ਲੋਕ ਇਸਦੀ ਲਪੇਟ ’ਚ ਆਉਣ ਨਾਲ ਜ਼ਿਲੇ ’ਚ ਕੋਰੋਨਾ ਮਰੀਜ਼ਾਂ ਦਾ ਅੰਕਡ਼ਾ ਵੱਧਦਾ ਜਾ ਰਿਹਾ ਹੈ। ਇਸ ਜੰਗ ’ਚ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸਦੇ ਬਾਵਜੂਦ ਲੋਕ ਇਸ ਬਿਮਾਰੀ ਪ੍ਰਤੀ ਗੰਭੀਰ ਨਹੀਂ ਹੋ ਰਹੇ।

ਬੁੱਧਵਾਰ ਨੂੰ ਆਏ ਤਾਜਾ ਮਾਮਲਿਆਂ ’ਚ ਇਕ ਕੋਰੋਨਾ ਪੀਡ਼ਤ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਾਜ ਕੁਮਾਰ ਸ਼ਰਮਾ (72) ਪੁੱਤਰ ਮਾਥੁਰ ਦਾਸ ਵਾਸੀ ਅਮਰ ਨਗਰ, ਨੇਡ਼ੇ ਪੁਲਸ ਲਾਈਨ ਕਪੂਰਥਲਾ ਦੇ ਰੂਪ ’ਚ ਹੋਈ। ਮ੍ਰਿਤਕ ਵਿਅਕਤੀ ਨੇ ਜਲੰਧਰ ਦੇ ਸਿਵਲ ਹਸਪਤਾਲ ’ਚ ਦਮ ਤੋਡ਼ਿਆ ਹੈ। ਉਕਤ ਵਿਅਕਤੀ ਨੂੰ ਸਾਹ ਲੈਣ ’ਚ ਦਿੱਕਤ ਹੋਣ ਦੇ ਕਾਰਨ ਉਸਨੂੰ ਜਲੰਧਰ ਦਾਖਲ ਕਰਵਾਇਆ ਗਿਆ ਸੀ। ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਕਪੂਰਥਲਾ ’ਚ ਕੋਰੋਨਾ ਸੰਕਰਮਿਤ ਮਰੀਜ਼ ਦੀ ਮੌਤ ਹੋਣ ਦੇ ਬਾਅਦ ਸਰਕਾਰ ਦੀ ਗਾਈਡਲਾਈਨ ਦੇ ਅਨੁਸਾਰ ਉਸਦਾ ਅੰਤਿਮ ਸੰਸਕਾਰ ਵੀ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੇ ਕਰਵਾ ਦਿੱਤਾ। ਉਸ ਵਿਅਕਤੀ ਦੇ ਮੌਤ ਦੇ ਬਾਅਦ ਜ਼ਿਲੇ ’ਚ ਕੋਰੋਨਾ ਦੇ ਕਾਰਨ ਹੋਈ ਮੌਤਾਂ ਦਾ ਅੰਕਡ਼ਾ 9 ਤੱਕ ਪਹੁੰਚ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਏ. ਡੀ. ਸੀ. (ਡੀ.) ਦੇ ਦਫਤਰ ’ਚ ਤਾਇਨਾਤ ਦੋ ਕਰਮਚਾਰੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਜਿਥੇ ਪ੍ਰਸ਼ਾਸਨਿਕ ਕੰਪਲੈਕਸ ’ਚ ਹਡ਼ਕੰਪ ਮਚ ਗਿਆ ਸੀ। ਉੱਥੇ ਹੀ ਏ. ਡੀ. ਸੀ. ਦੇ ਇਕ ਕਰਮਚਾਰੀ ਦੇ ਪਰਿਵਾਰ ਦੇ ਚਾਰ ਮੈਂਬਰਾਂ ਦਾ ਵੀ ਬੁੱਧਵਾਰ ਨੂੰ ਪਾਜ਼ੇਟਿਵ ਪਾਏ ਜਾਣ ਨਾਲ ਮਰੀਜ਼ਾਂ ਦਾ ਅੰਕਡ਼ਾ ਇਕ ਵਾਰ ਫਿਰ ਵੱਧ ਗਿਆ ਹੈ। ਪਾਜ਼ੇਟਿਵ ਪਾਏ ਗਏ ਚਾਰ ਮਰੀਜ਼ਾਂ ’ਚ 72 ਸਾਲਾ ਮਹਿਲਾ, 9 ਸਾਲਾ ਲਡ਼ਕਾ, 5 ਸਾਲਾ ਲਡ਼ਕੀ ਤੇ 34 ਸਾਲਾ ਮਹਿਲਾ ਸ਼ਾਮਲ ਹਨ। ਇਹ ਚਾਰੇ ਰੋਜ ਐਵੀਨਿਊ ਕਪੂਰਥਲਾ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਪੰਜਵਾਂ ਮਰੀਜ਼ 75 ਸਾਲਾ ਮਹਿਲਾ ਸੁਲਤਾਨਪੁਰ ਲੋਧੀ ਵੀ ਪਾਜ਼ੇਟਿਵ ਪਾਈ ਗਈ ਹੈ, ਜੋ ਕਿ ਜਲੰਧਰ ਦੇ ਸਿਵਲ ਹਸਪਤਾਲ ’ਚ ਦਾਖਲ ਹੈ।

ਸਿਵਲ ਸਰਜਨ ਡਾ. ਜਸਮੀਤ ਬਾਵਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਜ਼ਿਲੇ ’ਚ ਬੁੱਧਵਾਰ ਨੂੰ 265 ਲੋਕਾਂ ਦੀ ਸੈਂਪਲਿੰਗ ਹੋਈ ਹੈ, ਜਿਸ ’ਚ ਫਗਵਾਡ਼ਾ ਤੋਂ 52, ਪਾਂਛਟਾ ਤੋਂ 25, ਆਰ. ਸੀ. ਐੱਫ. ਤੋਂ 6, ਕਪੂਰਥਲਾ ਤੋਂ 64, ਫਗਵਾਡ਼ਾ ਤੋਂ 26, ਟਿੱਬਾ ਤੋਂ 15, ਕਾਲਾ ਸੰਘਿਆਂ ਤੋਂ 19, ਫੱਤੂਢੀਂਗਾ ਤੋਂ 10, ਸੁਲਤਾਨਪੁਰ ਲੋਧੀ ਤੋਂ 19, ਭੁਲੱਥ ਤੋਂ 12 ਲੋਕਾਂ ਦੀ ਸੈਂਪਲਿੰਗ ਹੋਈ ਹੈ।


author

Bharat Thapa

Content Editor

Related News