ਮੁੰਡਿਆਂ ਨੇ ਨੌਜਵਾਨ ''ਤੇ ਚਾੜ੍ਹ ''ਤੀ ਫਾਰਚੂਨਰ, ਪੁਰਾਣੀ ਰੰਜਿਸ਼ ''ਚ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Sunday, Jun 25, 2023 - 01:20 AM (IST)

ਮੁੰਡਿਆਂ ਨੇ ਨੌਜਵਾਨ ''ਤੇ ਚਾੜ੍ਹ ''ਤੀ ਫਾਰਚੂਨਰ, ਪੁਰਾਣੀ ਰੰਜਿਸ਼ ''ਚ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਖੰਨਾ (ਬਿਪਨ) : ਦੋਰਾਹਾ ਸ਼ਹਿਰ ਦੇ ਪਿੰਡ ਰਾਜਗੜ੍ਹ 'ਚ ਨਿੱਜੀ ਰੰਜਿਸ਼ ਕਾਰਨ 2 ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇੱਥੇ ਇਕ ਨੌਜਵਾਨ ਦੇ ਉੱਪਰ ਫਾਰਚੂਨਰ ਕਾਰ ਚੜ੍ਹਾ ਦਿੱਤੀ ਗਈ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਹਮਲੇ ਦੌਰਾਨ 3 ਹੋਰ ਨੌਜਵਾਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ ਨੂੰ ਦੋਰਾਹਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਪਿਛਲੇ ਕਾਫੀ ਸਮੇਂ ਤੋਂ ਰੰਜਿਸ਼ ਚੱਲ ਰਹੀ ਹੈ। ਇਸੇ ਰੰਜਿਸ਼ 'ਚ ਕੁਝ ਸਮਾਂ ਪਹਿਲਾਂ ਵਿੱਕੀ ਨਾਂ ਦੇ ਨੌਜਵਾਨ ਖ਼ਿਲਾਫ਼ ਕੇਸ ਦਰਜ ਹੋਇਆ ਸੀ, ਜਿਸ ਵਿੱਚ ਵਿੱਕੀ ਲੁਧਿਆਣਾ ਜੇਲ੍ਹ 'ਚੋਂ ਜ਼ਮਾਨਤ ’ਤੇ ਆਇਆ ਹੋਇਆ ਸੀ।

ਇਹ ਵੀ ਪੜ੍ਹੋ : Apple ਅਮਰੀਕਾ ਤੋਂ ਬਾਅਦ ਹੁਣ ਭਾਰਤ 'ਚ ਲਾਂਚ ਕਰੇਗਾ ਆਪਣਾ ਕ੍ਰੈਡਿਟ ਕਾਰਡ, ਹੋਣਗੇ ਇਹ ਫਾਇਦੇ

ਵਿੱਕੀ ਆਪਣੇ ਸਾਥੀਆਂ ਸਮੇਤ ਪਿੰਡ ਰਾਜਗੜ੍ਹ ਦੇ ਚੌਕ 'ਚ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹਾ ਸੀ। ਇਸੇ ਦੌਰਾਨ ਦੂਜੇ ਧਿਰ ਦੇ ਲੋਕ ਸਾਹਨੇਵਾਲ ਤੋਂ ਫਾਰਚੂਨਰ ਗੱਡੀ 'ਚ ਆ ਗਏ, ਜਿਨ੍ਹਾਂ ਆਉਂਦਿਆਂ ਹੀ ਵਿੱਕੀ ਅਤੇ ਉਸ ਦੇ ਸਾਥੀਆਂ 'ਤੇ ਗੱਡੀ ਚੜ੍ਹਾ ਦਿੱਤੀ। ਇਸ ਤੋਂ ਬਾਅਦ ਹਮਲਾਵਰ ਗੱਡੀ 'ਚੋਂ ਬਾਹਰ ਨਿਕਲੇ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਵਿੱਕੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਵਿੱਕੀ ਦਾ ਰੌਲ਼ਾ ਸੁਣ ਕੇ ਉਥੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਹਮਲਾਵਰ ਗੱਡੀ ਛੱਡ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਵੀ ਦੋਵਾਂ ਧਿਰਾਂ 'ਚ ਫੋਨ 'ਤੇ ਕਾਫੀ ਬਹਿਸ ਹੋਈ ਸੀ, ਜਿਸ ਕਾਰਨ ਦੋਵਾਂ ਨੇ ਲੜਾਈ ਲਈ ਸਮਾਂ ਦਿੱਤਾ ਸੀ। ਮਾਮਲੇ 'ਚ ਪੁਲਸ ਨੇ ਜ਼ਖ਼ਮੀ ਵਿੱਕੀ ਦੇ ਭਰਾ ਹਰਮਨ ਦੇ ਬਿਆਨ ਦਰਜ ਕੀਤੇ ਹਨ। ਥਾਣਾ ਦੋਰਾਹਾ ਦੇ ਐੱਸਐੱਚਓ ਵਿਜੇ ਕੁਮਾਰ ਨੇ ਦੱਸਿਆ ਕਿ ਜ਼ਖ਼ਮੀ ਦੇ ਭਰਾ ਦੇ ਬਿਆਨ ਦਰਜ ਕਰ ਲਏ ਗਏ ਹਨ, ਜਲਦ ਹੀ ਮਾਮਲਾ ਦਰਜ ਕਰਾਂਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News