ਮਹਾਰਾਣੀ ਪ੍ਰਨੀਤ ਕੌਰ ਵਲੋਂ ਵਾਰਡ ਨੰ. 41 ''ਚ 1 ਕਰੋੜ 7 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
Thursday, Jun 28, 2018 - 12:52 PM (IST)
ਪਟਿਆਲਾ (ਰਾਜੇਸ਼) — ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਕਾਸ ਕੰਮਾਂ ਲਈ ਭੇਜੇ ਫੰਡਾਂ ਕਰਕੇ ਪਟਿਆਲਾ ਸ਼ਹਿਰ ਦੀ ਨੁਹਾਰ ਬਦਲਣੀ ਸ਼ੁਰੂ ਹੋ ਗਈ ਹੈ।
ਸ਼ਹਿਰ ਦੇ ਵਾਰਡਾਂ 'ਚ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਵਾਰਡ ਨੰਬਰ 41 ਤੋਂ ਕਰਵਾਉਣ ਤਹਿਤ ਪ੍ਰਨੀਤ ਕੌਰ ਅੱਜ ਇਥੇ ਲੱਕੜ ਮੰਡੀ ਵਿਖੇ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਤੇ ਕੌਂਸਲਰ ਸੋਨੀਆ ਕਪੂਰ ਦੀ ਅਗਵਾਈ ਹੇਠ 1 ਕਰੋੜ 7 ਲੱਖ ਰੁਪਏ ਦੀਲਾਗਤ ਨਾਲ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦਾ ਟੱਕ ਲਾਉਣ ਪੁੱਜੇ ਹੋਏ ਸਨ। ਅੱਜ ਇਸ ਮੌਕੇ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਅਗਵਾਈ ਹੇਠ ਵਾਰਡ ਨੰ. 41 ਦੀ ਕੌਂਸਲਰ ਸੋਨੀਆ ਕਪੂਰ ਤੇ ਹਰੀਸ਼ ਕਪੂਰ ਦੀ ਅਗਵਾਈ ਹੇਠ ਵਾਰਡ ਨੰਬਰ 41 ਵਿਖੇ 80 ਲੱਖ ਰੁਪਏ ਦੀ ਲਾਗਤ ਨਾਲ ਲੱਕੜ ਮੰਡੀ, ਬਾਬਾ ਬੀਰ ਸਿੰਘ ਧੀਰ ਸਿੰਘ ਕਾਲੋਨੀ, ਨਿਊ ਮਾਲਵਾ ਕਾਲੋਨੀ, ਰੋੜੀ ਕੁੱਟ ਮੁਹੱਲਾ, ਕ੍ਰਿਸ਼ਨਾ ਕਾਲੋਨੀ ਤੇ ਡੇਰਾ ਮੰਗਲ ਦਾਸ ਆਦਿ ਇਲਾਕਿਆਂ 'ਚ ਸੜਕਾਂ, ਸੀਵਰੇਜ ਤੇ ਜਲ ਸਪਲਾਈ ਆਦਿ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਹਨ। 27 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਧਰਮਸ਼ਾਲਾ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਇਸ ਤੋਂ ਬਿਨਾਂ 14 ਲੱਖ ਰੁਪਏ ਦੀ ਲਾਗਤ ਨਾਲ ਇਥੇ ਮੁੱਖ ਸੜਕ ਵੀ ਬਣਾਈ ਜਾਵੇਗੀ।
ਇਸ ਦੌਰਾਨ ਮੇਅਰ ਬਿੱਟੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪ੍ਰਨੀਤ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਮਾਗਮ ਦੌਰਾਨ ਸੁਖਇੰਦਰ ਸਿੰਘ ਮਾਨਸ਼ਾਹੀਆ, ਅਨਿਲ ਮੰਗਲਾ ਸਮੇਤ ਵੱਡੀ ਗਿਣਤੀ 'ਚ ਸਥਾਨਕ ਨਿਵਾਸੀ ਤੇ ਹੋਰ ਪਤਵੰਤੇ ਮੌਜੂਦ ਸਨ।
