ਮ੍ਰਿਤਕ ਦੇ ਪੱਖ ''ਚ ਲੱਗਾ ਜਮਾਵੜਾ, ਕਿਸਾਨਾਂ ਨੇ ਕੀਤੀ ਇਨਸਾਫ ਦੀ ਮੰਗ

Monday, Dec 04, 2017 - 12:33 PM (IST)

ਮ੍ਰਿਤਕ ਦੇ ਪੱਖ ''ਚ ਲੱਗਾ ਜਮਾਵੜਾ, ਕਿਸਾਨਾਂ ਨੇ ਕੀਤੀ ਇਨਸਾਫ ਦੀ ਮੰਗ

ਗੋਰਾਇਆ(ਮੁਨੀਸ਼)— ਇਥੋਂ ਦੇ ਪਿੰਡ ਸੈਦੋਵਾਲ ਦੇ ਕਿਸਾਨ ਅਤੇ ਸਾਬਕਾ ਸਰਪੰਚ ਸੰਤੋਖ ਸਿੰਘ ਨੇ ਬੈਂਕਾਂ ਦੇ ਕਰਜ਼ ਅਤੇ ਆੜ੍ਹਤੀ ਵੱਲੋਂ ਪਰੇਸ਼ਾਨ ਕਰਨ ਦੇ ਕਾਰਨ 30 ਨਵੰਬਰ ਨੂੰ ਖੁਦਕੁਸ਼ੀ ਕਰ ਲਈ ਸੀ। ਗੋਰਾਇਆ ਪੁਲਸ ਨੇ ਆੜ੍ਹਤੀ ਖਿਲਾਫ 306 ਦਾ ਮਾਮਲਾ ਦਰਜ ਕਰ ਲਿਆ ਸੀ ਪਰ ਅਜੇ ਤੱਕ ਕਿਸੇ ਦੀ ਗ੍ਰਿ੍ਰਫਤਾਰੀ ਨਹੀਂ ਕੀਤੀ ਗਈ ਹੈ। ਇਸੇ ਦੇ ਚਲਦਿਆਂ ਹੀ ਕੀਰਤੀ ਕਿਸਾਨ ਯੂਨੀਅਨ ਵੱਲੋਂ ਸੋਮਵਾਰ ਨੂੰ ਕਿਸਾਨ ਸੰਤੋਖ ਦੇ ਕਰਜ਼ ਮੁਆਫ ਨੂੰ ਲੈ ਕੇ ਐੱਸ. ਡੀ. ਐੱਮ. ਦਫਤਰ ਦੇ ਬਾਹਰ ਧਰਨਾ ਲਗਾ ਦਿੱਤਾ।

PunjabKesari

ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਕਰਜ਼ਾ ਮੁਆਫ ਕਰਕੇ 10 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਦੋਸ਼ੀ ਦੀ ਗ੍ਰਿ੍ਰਫਤਾਰੀ ਕਰਨ ਨੂੰ ਲੈ ਕੇ ਵੀ ਮੰਗ ਕੀਤੀ ਗਈ ਹੈ। ਇਸ ਧਰਨੇ 'ਚ ਵੱਡੀ ਗਿਣਤੀ 'ਚ ਕਿਸਾਨ ਆਉਣੇ ਸ਼ੁਰੂ ਹੋ ਗਏ ਹਨ ਅਤੇ ਪੁਲਸ ਫੋਰਸ ਵੀ ਮੌਕੇ 'ਤੇ ਮੌਜੂਦ ਹੈ।​​​​​​​

PunjabKesariਤੁਹਾਨੂੰ ਦੱਸ ਦਈਏ ਕਿਸਾਨ ਸੰਤੋਖ ਸਿੰਘ ਦਾ ਅਜੇ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਹੈ।


Related News