ਖੜ੍ਹੇ ਟਰਾਲੇ ''ਚ ਇਨੋਵਾ ਵੱਜਣ ਨਾਲ ਸਾਬਕਾ ਸਰਪੰਚ ਦੀ ਮੌਤ, 3 ਜ਼ਖਮੀ

Sunday, Jun 11, 2017 - 07:11 AM (IST)

ਖੜ੍ਹੇ ਟਰਾਲੇ ''ਚ ਇਨੋਵਾ ਵੱਜਣ ਨਾਲ ਸਾਬਕਾ ਸਰਪੰਚ ਦੀ ਮੌਤ, 3 ਜ਼ਖਮੀ

ਬਾਬਾ ਬਕਾਲਾ ਸਾਹਿਬ,   (ਅਠੌਲਾ/ਰਾਕੇਸ਼)-  ਅੱਜ ਸਵੇਰੇ ਛਾਪਿਆਂਵਾਲੀ ਪੁਲ ਨਜ਼ਦੀਕ ਇਕ ਪੈਂਚਰ ਹੋਏ ਸੜਕ ਕਿਨਾਰੇ ਖੜ੍ਹੇ ਟਰਾਲੇ 'ਚ ਇਨੋਵਾ ਕਾਰ ਵੱਜਣ ਨਾਲ ਸਾਬਕਾ ਸਰਪੰਚ ਦੀ ਮੌਤ ਅਤੇ 2 ਔਰਤਾਂ ਤੇ ਇਕ ਬੱਚੇ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਛਾਪਿਆਂਵਾਲੀ ਪੁਲ ਨਜ਼ਦੀਕ ਇਕ ਪੈਂਚਰ ਹੋਇਆ ਟਰਾਲਾ ਖੜ੍ਹਾ ਸੀ, ਜਿਸ ਵਿਚ ਇਨੋਵਾ ਕਾਰ ਜਿਸ ਨੂੰ ਨਵਜੋਤ ਸਿੰਘ ਵਾਸੀ ਮਾੜੀ ਪੰਨਵਾਂ ਚਲਾ ਰਿਹਾ ਸੀ, ਅੱਗੇ ਇਕ ਕੁੱਤੇ ਨੂੰ ਬਚਾਉਂਦਿਆਂ ਬੇਕਾਬੂ ਹੋ ਕੇ ਜਾ ਵੱਜੀ, ਜਿਸ ਨਾਲ ਅਗਲੀ ਸੀਟ 'ਤੇ ਬੈਠੇ ਸਾਬਕਾ ਸਰਪੰਚ ਰਘਬੀਰ ਸਿੰਘ ਬੀਰਾ ਵਾਸੀ ਖੋਖਰਵਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦ ਕਿ ਉਸ ਦੀ ਪਤਨੀ ਰੁਪਿੰਦਰ ਕੌਰ, ਪੋਤਰਾ ਸਾਹਿਬਜੀਤ ਸਿੰਘ ਤੇ ਲੜਕੀ ਰਾਜਬੀਰ ਕੌਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ 108 ਐਂਬੂਲੈਂਸ ਰਾਹੀਂ ਦਾਖਲ ਕਰਵਾਇਆ ਗਿਆ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ।
ਜ਼ਖਮੀ ਬੱਚੇ ਸਾਹਿਬਜੀਤ ਸਿੰਘ ਨੇ ਦੱਸਿਆ ਕਿ ਮੇਰੇ ਸਿਰ ਵਿਚ ਰਸੌਲੀ ਸੀ ਤੇ ਪਰਿਵਾਰ ਵਾਲੇ ਲੁਧਿਆਣਾ ਵਿਖੇ ਮੇਰਾ ਇਲਾਜ ਕਰਵਾਉਣ ਲਿਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ ।ਇਨੋਵਾ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ।


Related News