ਪਾਕਿ ਤੋਂ ਆਏ ਸਾਬਕਾ ਵਿਧਾਇਕ ਦੀ ਕੈਪਟਨ ਨੂੰ ਅਪੀਲ

01/04/2020 6:30:15 PM

ਲੁਧਿਆਣਾ (ਵਿਪਨ)— ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਦੀ ਪਾਕਿਸਤਾਨ ਤੋਂ ਆÎਏ ਸਾਬਕਾ ਵਿਧਾਇਕ ਬਲਦੇਵ ਸਿੰਘ ਨੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਭਾਰਤ 'ਚ ਸਿਆਸੀ ਸ਼ਰਨ ਮੰਗਣ ਵਾਲੇ ਪਾਕਿਸਤਾਨ ਦੇ ਸਾਬਕਾ ਵਿਧਾਇਕ ਬਲਦੇਵ ਨੇ ਕਿਹਾ ਕਿ ਜਿੱਥੇ ਮੇਰੇ ਵਰਗੇ ਵਿਧਾਇਕ ਉਥੇ ਸੁਰੱਖਿਅਤ ਨਹੀਂ ਹਨ, ਉਥੇ ਆਮ ਜਨਤਾ ਕਿੱਥੇ ਸੁਰੱਖਿਅਤ ਹੋਵੇਗੀ। ਪਾਕਿਸਤਾਨ 'ਚ ਲੋਕਾਂ 'ਤੇ ਬੇਹੱਦ ਅੱਤਿਆਚਾਰ ਹੋ ਰਹੇ ਹਨ।

ਉਨ੍ਹਾਂ ਨੇ ਪੰਜਾਬ ਦੇ ਮੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਕਿਹਾ ਕਿ ਜੋ ਲੋਕ ਉਥੋਂ ਆਉਣਾ ਚਾਹੁੰਦੇ ਹਨ, ਉਨ੍ਹਾਂ ਦੀ ਮਦਦ ਕੀਤੀ ਜਾਵੇ। ਇਸ ਗੱਲ ਨੂੰ ਮੈਂ ਪਹਿਲਾਂ ਵੀ ਕਹਿ ਰਿਹਾ ਸੀ ਕਿ ਮੇਰੇ 'ਤੇ ਇਕ ਵਿਧਾਇਕ ਹੋਣ ਦੇ ਬਾਵਜੂਦ ਇੰਨੀ ਜ਼ਿਆਦਸਤੀ ਕੀਤੀ ਗਈ। ਮੇਰਾ ਧਰਮ ਪਰਿਵਰਤਨ ਕਰਨ ਲਈ ਕਿਹਾ ਗਿਆ ਅਤੇ ਵਿਧਾਇਕ ਹੋਣ ਦੇ ਬਾਵਜੂਦ ਵੀ ਮੇਰੇ ਨਾਲ ਜ਼ਿਆਦਸਤੀ ਕੀਤੀ ਗਈ। ਉਥੇ ਹੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਕਰਦੇ ਕਿਹਾ ਕਿ ਗੁਜ਼ਾਰਾ ਕਰਨ ਲਈ ਕੋਈ ਮੇਰੀ ਮਦਦ ਕੀਤੀ ਜਾਵੇ ਜਾਂ ਮੈਨੂੰ ਕੋਈ ਕੰਮ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੈਂ ਤਾਂ ਅਜੇ ਵੀ ਉਥੇ ਰਹਿ ਰਹੇ ਹਿੰਦੂ, ਸਿੱਖ ਅਤੇ ਈਸਾਈ ਭਾਈਚਾਰੇ ਨੂੰ ਕਹਿੰਦਾ ਹਾਂ ਕਿ ਤੁਸੀਂ ਇਥੇ ਆ ਜਾਓ। ਇਥੇ ਸਾਰੇ ਆਪਣੇ ਧਰਮ ਨੂੰ ਮਨਾਉਣ ਲਈ ਆਜ਼ਾਦ ਹਨ।


shivani attri

Content Editor

Related News