ਪੰਜਾਬ ਦੇ ਸਾਬਕਾ DGP ਸੈਣੀ ਖਿਲਾਫ 29 ਸਾਲ ਪੁਰਾਣੇ ਕੇਸ ''ਚ ਮਾਮਲਾ ਦਰਜ

05/08/2020 10:26:56 AM

ਮੋਹਾਲੀ (ਰਾਣਾ) : ਜਲੰਧਰ ਦੇ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਹੋਣ ਦੇ ਤਕਰੀਬਨ 29 ਸਾਲ ਪੁਰਾਣੇ ਮਾਮਲੇ 'ਚ ਪੰਜਾਬ ਪੁਲਸ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਸਮੇਤ ਤਤਕਾਲੀ 8 ਪੁਲਸ ਮੁਲਾਜ਼ਮਾਂ ਵਿਰੁੱਧ ਮੋਹਾਲੀ ਦੇ ਮਟੌਰ ਥਾਣੇ 'ਚ ਕੇਸ ਦਰਜ ਕੀਤਾ ਗਿਆ ਹੈ, ਇਨ੍ਹਾਂ ’ਚੋਂ ਕਈ ਰਿਟਾਇਰ ਹੋ ਚੁੱਕੇ ਹਨ, ਜਦੋਂ ਕਿ ਇਕ ਦੀ ਮੌਤ ਹੋ ਚੁੱਕੀ ਹੈ । ਇਨ੍ਹਾਂ ਮੁਲਜ਼ਮਾਂ ’ਚ ਤਤਕਾਲੀ ਡੀ. ਐੱਸ. ਪੀ. ਬਦਲੇਵ ਸਿੰਘ ਸੈਣੀ, ਸਬ-ਇੰਸਪੈਕਟਰ ਸਤਬੀਰ ਸਿੰਘ, ਇੰਸਪੈਕਟਰ ਹਰਰਾਏ ਸ਼ਰਮਾ, ਸਬ-ਇੰਸਪੈਕਟਰ ਜਗੀਰ ਸਿੰਘ, ਸਬ ਇੰਸਪੈਕਟਰ ਅਨੂਪ ਸਿੰਘ, ਸਬ ਇੰਸਪੈਕਟਰ ਕੁਲਦੀਪ ਸਿੰਘ ਅਤੇ ਇਕ ਅਣਪਛਾਤਾ ਸ਼ਾਮਲ ਹੈ ।
ਇਹ ਸੀ ਮਾਮਲਾ
1991 'ਚ ਜਦੋਂ ਸੁਮੇਧ ਸਿੰਘ ਸੈਣੀ ਚੰਡੀਗੜ੍ਹ 'ਚ ਐੱਸ. ਐੱਸ. ਪੀ. ਦੇ ਅਹੁਦੇ ’ਤੇ ਤਾਇਨਾਤ ਸਨ, ਉਦੋਂ ਉਨ੍ਹਾਂ ’ਤੇ ਇਕ ਅੱਤਵਾਦੀ ਹਮਲਾ ਹੋਇਆ ਸੀ। ਹਮਲੇ 'ਚ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ 4 ਮੁਲਾਜ਼ਮ ਮਾਰੇ ਗਏ ਸਨ। ਇਸ ਦੌਰਾਨ ਬਲਵੰਤ ਸਿੰਘ ਮੁਲਤਾਨੀ ਨੂੰ ਚੰਡੀਗੜ੍ਹ 'ਚ ਪੁਲਸ ਦੇ 2 ਅਧਿਕਾਰੀਆਂ ਨੇ ਚੁੱਕਿਆ ਸੀ। ਫਿਰ ਮੁਲਤਾਨੀ ਦੇ ਅਗਵਾ ਦੀ ਸ਼ਿਕਾਇਤ ਉਨ੍ਹਾਂ ਦੇ ਭਰਾ ਪਲਵਿੰਦਰ ਸਿੰਘ ਨੇ ਦਰਜ ਕਰਵਾਈ ਸੀ। ਕਾਫ਼ੀ ਲੰਬੀ ਜੰਗ ਚੱਲੀ ‌ਸੀ। ਇਸ ਮਾਮਲੇ 'ਚ ਸੀ. ਬੀ. ਆਈ. ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਨਿਰਦੇਸ਼ ’ਤੇ ਸੈਣੀ ਖਿਲਾਫ 2007 'ਚ ਕਾਰਵਾਈ ਸ਼ੁਰੂ ਕੀਤੀ ਸੀ ਪਰ ਬਾਅਦ 'ਚ ਇਸ ਨੂੰ ਸਰਵਉਚ ਅਦਾਲਤ ਨੇ ਰੱਦ ਕਰ ਦਿੱਤਾ ਸੀ। ਸਾਲ 2014 'ਚ ਸੀ. ਬੀ. ਆਈ. ਦੇ ਹੱਥ ਕਈ ਅਜਿਹੇ ਸਬੂਤ ਲੱਗੇ, ਜਿਸ ਤੋਂ ਬਾਅਦ ਉਸ ਨੇ ਦੁਬਾਰਾ ਆਪਣਾ ਸੰਘਰਸ਼ ਸ਼ੁਰੂ ਕੀਤਾ। ਉਥੇ ਹੀ, ਪੁਲਸ ਨੇ ਹੁਣ ਇਸ ਮਾਮਲੇ 'ਚ ਕੇਸ ਦਰਜ ਕੀਤਾ ਹੈ ।
ਸਾਬਕਾ ਅਧਿਕਾਰੀ ਦੀ ਇੰਟਰਵਿਊ ਤੋਂ ਹੋਇਆ ਸੀ ਖੁਲਾਸਾ
ਪੁ‌ਲਸ ਨੂੰ ਦਿੱਤੀ ਸ਼ਿਕਾਇਤ 'ਚ ਬਲਵੰਤ ਸਿੰਘ ਦੇ ਭਰਾ ਪਲਵਿੰਦਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਸਾਲ 2015 ਦੇ ਅੰਤ 'ਚ ਪੰਜਾਬ ਪੁਲਸ ਦੇ ਇਕ ਸਾਬਕਾ ਪੁਲਸ ਅਧਿਕਾਰੀ, ਜੋ ਕਿ ਸੈਣੀ ਨਾਲ ਕੰਮ ਕਰ ਚੁੱਕਾ ਹੈ, ਨੇ ਇਕ ਪ੍ਰਸਿੱਧ ਮੈਗਜ਼ੀਨ ਨੂੰ ਇੰਟਰਵਿਊ ਦਿੱਤੀ ਸੀ। ਇਸ 'ਚ ਉਸ ਅਧਿਕਾਰੀ ਨੇ ਖੁਲਾਸਾ ਕੀਤਾ ਸੀ ਕਿ ਉਸ ਸਮੇਂ ਸੁਮੇਧ ਸਿੰਘ ਸੈਣੀ ਅਤੇ ਹੋਰ ਪੁਲਸ ਅਧਿਕਾਰੀਆਂ ਨੇ ਕਿਵੇਂ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ ਸਨ। ਇਸ 'ਚ ਉਸ ਦੇ ਭਰਾ ਦਾ‌ ਜ਼ਿਕਰ ਵੀ ਕੀਤਾ ਗਿਆ ਸੀ, ਜਿਸ ਦੀ ਟਾਰਚਰ ਕਾਰਣ ਮੌਤ ਹੋ ਗਈ ।
ਸੈਣੀ ਦੇ ਰਿਟਾਇਰ ਹੋਣ ’ਤੇ ਦੁਬਾਰਾ ਸ਼ੁਰੂ ਕੀਤਾ ਸੰਘਰਸ਼
ਸ਼ਿਕਾਇਤ 'ਚ ਉਨ੍ਹਾਂ ਦੱਸਿਆ ਕਿ ਸੁਮੇਧ ਸਿੰਘ ਸੈਣੀ ਦੇ ਰਿਟਾਇਰ ਹੋਣ ਤੋਂ ਬਾਅਦ ਪੀੜਤ ਪਰਿਵਾਰ ਨੇ ਦੁਬਾਰਾ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਫਿਰ ਅਸੀਂ ਉਨ੍ਹਾਂ ਸਾਰੇ ਲੋਕਾਂ ਨਾਲ ਸੰਪਰਕ ਕੀਤਾ, ਜੋ ਉਸ ਸਮੇਂ ਉਸ ਦੇ ਭਰੇ ਦੇ ਨਾਲ ਰਹਿ ਚੁੱਕੇ ਸਨ। ਇਸ ਦੌਰਾਨ ਕਈ ਚੀਜ਼ਾਂ ਸਾਹਮਣੇ ਆਈਆਂ। ਇਸ 'ਚ ਕਈ ਅਜਿਹੇ ਸਬੂਤ ਸਨ, ਜੋ ਕਿ ਹਿਲਾ ਕੇ ਰੱਖ ਦੇਣ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦਿਸ਼ਾ 'ਚ ਕਾਰਵਾਈ ਕੀਤੀ ।
ਸੀਨੀਅਰ ਆਈ. ਏ. ਐੱਸ. ਦੇ ਪੁੱਤਰ ਨੂੰ ਵੀ ਨਹੀਂ ਬਖਸ਼ਿਆ ਪੁਲਸ ਨੇ
ਪੁਲਸ ਨੂੰ ਸ਼ਿਕਾਇਤ 'ਚ ਪਲਵਿੰਦਰ ਸਿੰਘ ਨਿਵਾਸੀ ਜਲੰਧਰ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਅਗਵਾ ਕਰਨ ਦਾ ਮਾਮਲਾ 1991 ਦਾ ਹੈ। ਉਹ ਸਿਟਕੋ 'ਚ ਜੇ. ਈ. ਦੇ ਅਹੁਦੇ 'ਤੇ ਸੀ। ਉਹ ਉਸ ਸਮੇਂ ਫੇਜ਼-7 'ਚ ਰਹਿੰਦਾ ਸੀ। ਉਸ ਦੇ ਪਿਤਾ ਦਰਸ਼ਨ ਸਿੰਘ ਮੁਲਤਾਨੀ ਪੰਜਾਬ ਦੇ ਇਕ ਸੀਨੀਅਰ ਆਈ. ਏ. ਐੱਸ. ਅਧਿਕਾਰੀ ਸਨ। ਉਸ ਦੌਰਾਨ ਚੰਡੀਗੜ੍ਹ ਦੇ ਮੌਜੂਦਾ ਐੱਸ. ਐੱਸ. ਪੀ. ਬੁਧੀਮਾਨ ਸਿੰਘ ਸੈਣੀ ਦੀ ਟੀਮ ਉਸ ਦੇ ਭਰਾ ਬਲਵੰਤ ਸਿੰਘ ਨੂੰ 4 ਵਜੇ ਘਰ ਤੋਂ ਜ਼ਬਰਦਸਤੀ ਚੁੱਕ ਕੇ ਲੈ ਗਈ ਸੀ। ਇੰਨਾ ਹੀ ਨਹੀਂ ਮੋਹਾਲੀ ਅਤੇ ਪੰਜਾਬ 'ਚ ਉਨ੍ਹਾਂ ਦੇ ਕਈ ਜਾਣਕਾਰਾਂ ਨੂੰ ਚੁੱਕ ਕੇ ਪੁੱਛਗਿੱਛ ਕੀਤੀ ਗਈ ਸੀ, ਉਨ੍ਹਾਂ ਨੂੰ ਟਾਰਚਰ ਕੀਤਾ ਗਿਆ। ਉਸ ਸਮੇਂ ਭਰਾ ਦੀ ਸੁਰੱਖਿਅਤ ਰਿਹਾਈ ਲਈ ਪਰਿਵਾਰ ਨੇ ਕੋਈ ਕਸਰ ਨਹੀਂ ਛੱਡੀ। ਮੇਰੇ ਪਿਤਾ ਵਲੋਂ ਹਰ ਕਾਨੂੰਨੀ ਸਹਾਰਾ ਵੀ ਲਿਆ ਗਿਆ ਪਰ ਕੋਈ ਫਾਇਦਾ ਨਹੀਂ ਹੋਇਆ। ਅਖੀਰ ਇਨਸਾਫ ਦੇ ਇੰਤਜ਼ਾਰ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ ।


Babita

Content Editor

Related News