ਜੰਗਲਾਤ ਕਾਮਿਆਂ ਨੂੰ ਪਿਛਲੇ 10 ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

Monday, Sep 04, 2017 - 05:27 AM (IST)

ਦਸੂਹਾ- ਜੰਗਲਾਤ ਕਰਮਚਾਰੀ ਵਰਕਰਜ਼ ਯੂਨੀਅਨ ਸੰਬੰਧਿਤ ਭਾਰਤੀਆ ਮਜ਼ਦੂਰ ਸੰਘ ਦੀ ਮੀਟਿੰਗ ਸਿਨੇਮਾ ਚੌਕ ਦਸੂਹਾ ਵਿਖੇ ਭਾਰਤੀਆ ਮਜ਼ਦੂਰ ਸੰਘ ਦੇ ਦਫ਼ਤਰ 'ਚ ਮਜ਼ਦੂਰ ਸੰਘ ਦੇ ਜ਼ਿਲਾ ਪ੍ਰਧਾਨ ਕਾਮਰੇਡ ਵਿਜੇ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਸ਼ੇਰ ਸਿੰਘ, ਸ਼ਾਂਤੀ ਸਰੂਪ, ਰਾਜ ਰਾਣੀ, ਧਰਮ ਚੰਦ, ਭੁਪਿੰਦਰ ਸਿੰਘ, ਅਜੈ ਕੁਮਾਰ, ਰੂਪ ਲਾਲ, ਮਹਿੰਦਰ ਕੌਰ ਆਦਿ ਸ਼ਾਮਲ ਸਨ। 
ਯੂਨੀਅਨ ਦੇ ਬਲਾਕ ਪ੍ਰਧਾਨ ਸ਼ੇਰ ਸਿੰਘ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੇ ਵਰਕਰਾਂ ਨੂੰ ਪਿਛਲੇ 10 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਜਿਸ ਕਾਰਨ ਉਹ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਇਹ ਕਾਮੇ ਗਰੀਨ ਇੰਡੀਆ ਮਿਸ਼ਨ ਪ੍ਰਾਜੈਕਟ ਅਧੀਨ ਕੰਮ ਕਰ ਰਹੇ ਹਨ। ਹੁਣ ਸਰਕਾਰ ਮਨਰੇਗਾ ਸਕੀਮ ਅਧੀਨ ਇਨ੍ਹਾਂ ਕਾਮਿਆਂ ਤੋਂ ਕੰਮ ਕਰਵਾ ਰਹੀ ਹੈ ਅਤੇ ਇਨ੍ਹਾਂ ਨੂੰ ਪੱਕਾ ਕਰਨ ਦੀ ਜਗ੍ਹਾ ਇਨ੍ਹਾਂ ਦੀ ਨੇਚਰ ਬਦਲ ਰਹੀ ਹੈ, ਜਿਸ ਨੂੰ ਯੂਨੀਅਨ ਸਹਿਣ ਨਹੀਂ ਕਰੇਗੀ। 
ਮਜ਼ਦੂਰ ਸੰਘ ਦੇ ਜ਼ਿਲਾ ਪ੍ਰਧਾਨ ਕਾਮਰੇਡ ਵਿਜੇ ਸ਼ਰਮਾ ਨੇ ਕਿਹਾ ਕਿ ਸਰਕਾਰ ਇਨ੍ਹਾਂ ਕਾਮਿਆਂ ਨਾਲ ਮਤਰੇਈ ਮਾਂ ਵਰਗਾ ਸਲੂਕ ਕਰ ਰਹੀ ਹੈ। ਇਨ੍ਹਾਂ ਕਾਮਿਆਂ ਦੇ ਹਿੱਤਾਂ ਲਈ ਯੂਨੀਅਨ ਜੰਗਲਾਤ ਵਿਭਾਗ ਵਿਰੁੱਧ ਵੱਡੇ ਪੱਧਰ 'ਤੇ ਸੰਘਰਸ਼ ਕਰੇਗੀ।


Related News