ਵਿਦੇਸ਼ੀ ਹਵਾਲਾਤੀ ਨੇ ਬਿਜਲੀ ਬਕਸੇ ''ਚ ਲੁਕੋਇਆ ਮੋਬਾਇਲ

Friday, Jan 11, 2019 - 07:00 PM (IST)

ਵਿਦੇਸ਼ੀ ਹਵਾਲਾਤੀ ਨੇ ਬਿਜਲੀ ਬਕਸੇ ''ਚ ਲੁਕੋਇਆ ਮੋਬਾਇਲ

ਲੁਧਿਆਣਾ (ਸਿਆਲ) : ਤਾਜਪੁਰ ਰੋਡ ਮਹਿਲਾ ਜੇਲ 'ਚ ਐੱਨ. ਡੀ. ਪੀ. ਐੱਸ. ਐਕਟ ਕੇਸ ਦੇ ਤਹਿਤ ਬੰਦ ਹਵਾਲਾਤੀ ਵਿਦੇਸ਼ੀ ਔਰਤ ਰੋਜੰਟ ਵਲੋਂ ਬਿਜਲੀ ਬਕਸੇ 'ਚ ਲੁਕੋਇਆ ਮੋਬਾਇਲ ਫੜ੍ਹਿਆ ਗਿਆ ਹੈ। ਪੁਲਸ ਨੂੰ ਭੇਜੇ ਗਏ ਸ਼ਿਕਾਇਤ ਪੱਤਰ ਵਿਚ ਬੀਤੀ ਸ਼ਾਮ ਜੇਲ ਬੰਦੀ ਦੇ ਸਮੇਂ ਹੈੱਡਵਾਰਡਨ ਰਾਜਵੰਤ ਨੇ ਵਿਦੇਸ਼ੀ ਹਵਾਲਾਤੀ ਔਰਤ ਰੋਜੰਟ ਦੇ ਸੈੱਲ ਦੀ ਤਲਾਸ਼ੀ ਲੈਣ 'ਤੇ ਬਿਜਲੀ ਸਵਿੱਚ ਬੋਰਡ ਆਪਣੀ ਜਗ੍ਹਾ ਤੋਂ ਖਿਸਕਿਆ ਹੋਇਆ ਨਜ਼ਰ ਆਉਣ 'ਤੇ ਚੈਕਿੰਗ ਕੀਤੀ ਤਾਂ ਉਸ 'ਚ ਲੁਕੋਇਆ ਇਕ ਮੋਬਾਇਲ, ਸਿਮ ਕਾਰਡ ਤੋਂ ਇਲਾਵਾ ਮੋਬਾਇਲ ਬੈਟਰੀ ਬਰਾਮਦ ਕਰ ਲਈ। ਪੁਲਸ ਚੌਕੀ ਇੰਚਾਰਜ ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਵਿਦੇਸ਼ੀ ਹਵਾਲਾਤੀ ਔਰਤ ਰੋਜੰਟ ਤੋਂ ਫੜ੍ਹੇ ਗਏ ਮੋਬਾਇਲ ਦੇ ਸਿਮ ਕਾਰਡ ਦੀ ਡਿਟੇਲ ਵੀ ਕਢਵਾਈ ਜਾਵੇਗੀ, ਜਿਸ ਕਾਰਨ ਸਹੀ ਤੱਥ ਸਾਹਮਣੇ ਆਉਣ 'ਤੇ ਕਾਰਵਾਈ ਕੀਤੀ ਜਾ ਸਕੇ। ਮਹਿਲਾ ਜੇਲ ਪ੍ਰਸ਼ਾਸਨ ਵੀ ਆਪਣੇ ਪੱਧਰ 'ਤੇ ਜਾਂਚ ਕਰ ਰਿਹਾ ਹੈ। ਉਕਤ ਵਿਦੇਸ਼ੀ ਹਵਾਲਾਤੀ ਮਹਿਲਾ ਦੇ ਕੋਲੋਂ ਮੋਬਾਇਲ ਕਨ੍ਹਾ ਹਲਾਤਾਂ ਵਿਚ ਪੁੱਜਾ।


author

Babita

Content Editor

Related News