ਲੁਧਿਆਣਾ ਰੇਲਵੇ ਸਟੇਸ਼ਨ ਤੋਂ 1.25 ਕਰੋੜ ਦੀ ਵਿਦੇਸ਼ੀ ਕਰੰਸੀ ਬਰਾਮਦ
Wednesday, Nov 13, 2019 - 11:05 AM (IST)

ਲੁਧਿਆਣਾ (ਸੇਠੀ) : ਡਾਇਰੈਕਟਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਵਿਭਾਗ ਦੀ ਟੀਮ ਨੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ 1.25 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ (ਨਕਦ) ਬਰਾਮਦ ਕੀਤੀ ਹੈ। ਜ਼ਿਕਰਯੋਗ ਹੈ ਕਿ ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਸਵੇਰੇ 7.30 ਵਜੇ ਆਪਣੀ ਕਾਰਵਾਈ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਨਕਦੀ ਲੈ ਕੇ ਦਿੱਲੀ ਜਾ ਰਿਹਾ ਸੀ। ਉਕਤ ਵਿਅਕਤੀ ਮੌਕੇ 'ਤੇ ਕਰੰਸੀ ਦਾ ਵੇਰਵਾ ਨਹੀਂ ਦੇ ਸਕਿਆ, ਜਿਸ ਕਾਰਨ ਵਿਭਾਗ ਨੇ ਉਕਤ ਵਿਅਕਤੀ ਨੂੰ ਇਨਵੈਸਟੀਗੇਸ਼ਨ ਲਈ ਅਤੇ ਕਰੰਸੀ ਨੂੰ ਕਬਜ਼ੇ 'ਚ ਲਿਆ ਹੈ।